Home ਦੁਨੀਆ ਪਾਕਿਸਤਾਨ ਵਿਚ ਪਹਿਲੀ ਵਾਰ ਗੈਂਗਰੇਪ ਮਾਮਲੇ ਵਿਚ ਅਦਾਲਤ ਨੇ ਸੁਣਾਈ ਸਜ਼ਾ ਏ ਮੌਤ

ਪਾਕਿਸਤਾਨ ਵਿਚ ਪਹਿਲੀ ਵਾਰ ਗੈਂਗਰੇਪ ਮਾਮਲੇ ਵਿਚ ਅਦਾਲਤ ਨੇ ਸੁਣਾਈ ਸਜ਼ਾ ਏ ਮੌਤ

0
ਪਾਕਿਸਤਾਨ ਵਿਚ ਪਹਿਲੀ ਵਾਰ ਗੈਂਗਰੇਪ ਮਾਮਲੇ ਵਿਚ ਅਦਾਲਤ ਨੇ ਸੁਣਾਈ ਸਜ਼ਾ ਏ ਮੌਤ

ਇਸਲਾਮਾਬਾਦ, 22 ਮਾਰਚ, ਹ.ਬ. : ਪਾਕਿਸਤਾਨ ਵਿਚ ਪਹਿਲੀ ਵਾਰ ਅਦਾਲਤ ਨੇ ਗੈਂਗਰੇਪ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਇਆ। ਪਾਕਿਸਤਾਨ ਵਿਚ ਪਿਛਲੇ ਸਾਲ ਪਾਕਿਸਤਾਨੀ ਮੂਲ ਦੀ ਫਰਾਂਸੀਸੀ ਔਰਤ ਨਾਲ ਬੱਚਿਆਂ ਦੇ ਸਾਹਮਣੇ ਗੈਂਗਰੇਪ ਦੀ ਘਟਨਾ ਵਿਚ ਲਾਹੌਰ ਦੀ ਅਦਾਲਤ ਨੇ ਸਜ਼ਾ ਏ ਮੌਤ ਸੁਣਾਈ ਹੈ। ਪਾਕਿਸਤਾਨ ਵਿਚ ਗੈਂਗਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ Îਇਹ ਪਹਿਲਾ ਮਾਮਲਾ ਹੈ। ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਣ ਦੇ ਲਈ ਇਮਰਾਨ ਸਰਕਾਰ ਨੂੰ ਨਵਾਂ ਕਾਨੂੰਨ ਬਣਾਉਣਾ ਪਿਆ ਸੀ।
ਪਾਕਿਸਤਾਨ ਵਿਚ ਪਿਛਲੇ ਸਾਲ ਸਤੰਬਰ ਵਿਚ ਲਾਹੌਰ ਦੇ ਕੋਲ ਹਾਈਵੇ ’ਤੇ ਇੱਕ ਔਰਤ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਸੀ। ਪਾਕਿਸਤਾਨੀ ਮੂਲ ਦੀ ਫਰਾਂਸੀਸੀ ਨਾਗਰਿਕ ਔਰਤ ਨਾਲ ਬੱਚਿਆਂ ਦੇ ਸਾਹਮਣੇ ਗੈਂਗਰੇਪ ਕੀਤਾ ਗਿਆ ਸੀ। ਇਸ ਘਟਨਾ ਨਾਲ ਪੂਰਾ ਦੇਸ਼ ਹਿਲ ਗਿਆ ਸੀ। ਔਰਤ ਸਮਾਜਕ ਕਾਕਰੁੰਨ ਅਤੇ ਸਮਾਜਕ ਸੰਗਠਨ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਦੀ ਮੰਗ ਕਰਦੇ ਹੋਏ ਸੜਕਾਂ ’ਤੇ ਉਤਰ ਆਏ। ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਕੁਰਸੀ ਖ਼ਤਰੇ ਵਿਚ ਆ ਗਈ ਸੀ। ਉਸ ਤੋਂ ਬਾਅਦ ਮੁਲਜ਼ਮਾਂ ’ਤੇ ਕਾਰਵਾਈ ਕੀਤੀ ਗਈ।
ਲਾਹੌਰ ਦੀ ਐਂਟੀ ਟੈਰੇਰਿਜ਼ਮ ਕੋਰਟ ਦੇ ਜੱਜ ਹੁਸੈਨ ਨੇ ਇਹ ਇਤਿਹਾਸਕ ਫੈਲਾ ਸੁਣਾਇਆ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਇਸ ਮਾਮਲੇ ਦੀ ਲਾਹੌਰ ਦੀ ਕੈਂਪ ਜੇਲ੍ਹ ਵਿਚ ਸੁਣਵਾਈ ਹੋਈ। ਜੱਜ ਸ਼ਾਮ ਪੰਜ ਵਜੇ ਜੇਲ੍ਹ ਵਿਚ ਪਹੁੰਚੇ, ਜਿੱਥੇ ਕਰੀਬ 25 ਮਿੰਟ ਦੀ ਸੁਣਵਾਈ ਤੋਂ ਬਾਅਦ ਸਜ਼ਾ ਏ ਮੌਤ ਦਾ ਫ਼ੈਸਲਾ ਸੁਣਾ ਦਿੱਤਾ ਗਿਆ।