Home ਤਾਜ਼ਾ ਖਬਰਾਂ ਪਾਕਿਸਤਾਨ ਵਿਚ ਹਿੰਦੂ ਮੰਦਰ ਵਿਚ ਚੋਰੀ ਕਰਨ ਵਾਲੇ 4 ਜਣੇ ਗ੍ਰਿਫਤਾਰ

ਪਾਕਿਸਤਾਨ ਵਿਚ ਹਿੰਦੂ ਮੰਦਰ ਵਿਚ ਚੋਰੀ ਕਰਨ ਵਾਲੇ 4 ਜਣੇ ਗ੍ਰਿਫਤਾਰ

0
ਪਾਕਿਸਤਾਨ ਵਿਚ ਹਿੰਦੂ ਮੰਦਰ ਵਿਚ ਚੋਰੀ ਕਰਨ ਵਾਲੇ 4 ਜਣੇ ਗ੍ਰਿਫਤਾਰ

ਇਸਲਾਮਾਬਾਦ, 12 ਅਗਸਤ, ਹ.ਬ. : ਪਾਕਿਸਤਾਨੀ ਪੁਲਿਸ ਨੇ ਵੀਰਵਾਰ ਨੂੰ ਕਰਾਚੀ ਦੇ ਇਕ ਹਿੰਦੂ ਮੰਦਰ ਤੋਂ ਭਗਵਾਨ ਹਨੂੰਮਾਨ ਦੀਆਂ ਅੱਠ ਮੂਰਤੀਆਂ ਅਤੇ ਗਦਾ ਸਮੇਤ ਕੀਮਤੀ ਸਮਾਨ ਚੋਰੀ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡਾਨ ਅਖਬਾਰ ਦੀ ਇਕ ਰਿਪੋਰਟ ਮੁਤਾਬਕ ਕਰਾਚੀ ਦੇ ਲਿਆਰੀ ਇਲਾਕੇ ’ਚ ਸਥਿਤ ਮੰਦਰ ’ਚੋਂ ਚੋਰੀ ਕੀਤੀਆਂ ਗਈਆਂ ਚੀਜ਼ਾਂ ਨੂੰ ਬਾਅਦ ’ਚ ਸਕਰੈਪ ਖਰੀਦਦਾਰਾਂ ਨੂੰ ਵੇਚ ਦਿੱਤਾ ਗਿਆ। ਡਾਨ ਨੇ ਸੀਨੀਅਰ ਪੁਲਸ ਸੁਪਰਡੈਂਟ (ਐਸ. ਐਸ. ਪੀ.) ਆਸਿਫ ਅਹਿਮਦ ਭੁਗਿਓ ਦੇ ਹਵਾਲੇ ਨਾਲ ਕਿਹਾ, ਸਥਾਨਕ ਅਪਰਾਧੀ ਸਨ ਜੋ ਪਿਛਲੇ ਮਹੀਨੇ ਮੰਦਰ ’ਚੋਂ ਮੂਰਤੀਆਂ, ਹਨੂੰਮਾਨ ਦੀ ਗਦਾ ਵਰਗੀਆਂ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਅਤੇ ਬਾਅਦ ’ਚ ਉਨ੍ਹਾਂ ਨੂੰ ਸਕਰੈਪ ਖਰੀਦਦਾਰਾਂ ਨੂੰ ਵੇਚ ਦਿੱਤਾ।