Home ਪੰਜਾਬ ਪਾਕਿ ਤਸਕਰਾਂ ਵਲੋਂ ਸੁੱਟਿਆ ਗਿਆ ਅਸਲਾ ਤੇ ਡਰੱਗਜ਼ ਸਰਹੱਦ ਤੋਂ ਬਰਾਮਦ

ਪਾਕਿ ਤਸਕਰਾਂ ਵਲੋਂ ਸੁੱਟਿਆ ਗਿਆ ਅਸਲਾ ਤੇ ਡਰੱਗਜ਼ ਸਰਹੱਦ ਤੋਂ ਬਰਾਮਦ

0
ਪਾਕਿ ਤਸਕਰਾਂ ਵਲੋਂ ਸੁੱਟਿਆ ਗਿਆ ਅਸਲਾ ਤੇ ਡਰੱਗਜ਼ ਸਰਹੱਦ ਤੋਂ ਬਰਾਮਦ

ਫਾਜ਼ਿਲਕਾ, 29 ਮਾਰਚ, ਹ.ਬ. : ਬੀਐਸਐਫ ਦੀ ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਦੇ ਕੋਲ 6 ਕਿਲੋ 150 ਗਰਾਮ ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਹੈ। Îਇਹ ਨਸ਼ੇ ਦੀ ਖੇਪ ਅਤੇ ਅਸਲਾ ਪਾਕਿਸਤਨੀ ਨਸ਼ਾ ਤਸਕਰਾਂ ਨੇ ਭਾਰਤੀ ਸਰਹੱਦ ਵਿਚ ਸੁੱਟੀ ਸੀ। ਲੇਕਿਨ ਪਾਕਿ ਤਸਕਰਾਂ ਦੇ ਮਨਸੂਬਿਆਂ ਨੂੰ ਜਵਾਨਾਂ ਨੇ ਨਾਕਾਮ ਕਰ ਦਿੱਤਾ। ਬਟਾਲੀਅਨ ਦੇ ਅਫ਼ਸਰਾਂ ਨੇ ਦੱਸਿਆ ਕਿ ਜਵਾਨ ਸ਼ਨਿੱਚਰਵਾਰ ਦੇਰ ਰਾਤ ਚੈਕ ਪੋਸਟ ਨੱਥਾ ਸਿੰਘ ਵਾਲਾ ਵਿਚ ਭਾਰਤ-ਪਾਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਕੋਲ ਗਸ਼ਤ ਕਰ ਰਹੇ ਸੀ। ਇਸ ਦੌਰਾਨ ਜਵਾਨਾਂ ਨੂੰ ਪਾਕਿ ਵਲੋਂ ਕੁਝ ਸ਼ੱਕੀ ਹਲਚਲ ਦਿਖੀ। ਜਵਾਨਾਂ ਨੇ ਜਦ ਪਾਕਿ ਦੇ ਸ਼ੱਕੀਆਂ ਨੂੰ ਲਲਕਾਰਿਆ ਤਾਂ ਭਾਰਤੀ ਖੇਤਰ ਵਿਚ ਕੁਝ ਸੁੱਟ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਜਵਾਨਾਂ ਨੇ ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਜਦੋਂ ਸਰਚ ਮੁਹਿੰਮ ਚਲਾਈ ਤਾਂ ਤਸਕਰਾਂ ਵਲੋਂ ਸੁੱਟੇ ਗਏ 4 ਪੈਕੇਟ ਜੋ ਪੀਲੇ ਰੰਗ ਦੀ ਟੇਪ ਵਿਚ ਲਪੇਟੇ ਹੋਏ ਸੀ, ਦੋ ਪਲਾਸਟਿਕ ਦੀ ਬੋਤਲਾਂ ਜਿਨ੍ਹਾਂ ਵਿਚ ਹੈਰੋÎਇਨ ਭਰੀ ਹੋਈ ਸੀ ਮਿਲੀ। ਇਸ ਤੋਂ ਇਲਾਵਾ ਇੱਕ ਪਿਸਟਲ ਪਾਕਿ ਵਿਚ ਬਣਿਆ, ਦੋ ਖਾਲੀ ਮੈਗਜ਼ੀਨ ਅਤੇ 97 ਕਾਰਤੂਸ ਬਰਾਮਦ ਹੋਏ। ਬਰਾਮਦ ਕੀਤੀ ਡਰੱਗਜ਼ ਦਾ ਵਜ਼ਨ 6 ਕਿਲੋ 150 ਗਰਾਮ ਸੀ।