ਪਾਕਿ ਨੇ 1100 ਤੋਂ ਵੱਧ ਭਾਰਤੀ ਸਿੱਖ ਯਾਤਰੀਆਂ ਨੂੰ ਜਾਰੀ ਕੀਤਾ ਵੀਜ਼ਾ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਨੇ ਸਾਲਾਨਾ ਵਿਸਾਖੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ 1100 ਭਾਰਤੀ ਸਿੱਖ ਤੀਰਥਯਾਤਰੀਆਂ ਲਈ ਵੀਜ਼ਾ ਜਾਰੀ ਕੀਤਾ ਹੈ। ਇਹ ਸਮਾਗਮ 12 ਤੋਂ 22 ਅਪ੍ਰੈਲ ਤੱਕ ਹੋਣਗੇ। ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀਆਂ ਤੇ ਸਿੱਖਾਂ ਲਈ ਵਿਸਾਖੀ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੀਜ਼ਾ ਜਾਰੀ ਕੀਤਾ ਗਿਆ ਹੈ।
ਗੁਆਂਢੀ ਮੁਲਕ ਵੱਲੋਂ ਇਹ ਕਦਮ ਅਜਿਹੇ ਸਮੇਂ ’ਤੇ ਚੁੱਕਿਆ ਗਿਆ ਹੈ, ਜਦੋਂ ਭਾਰਤ-ਪਾਕਿਸਤਾਨ ਦੀਆਂ ਫੌਜਾਂ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਜੰਗਬੰਦੀ ਦਾ ਪਾਲਣ ਕਰਨ ਲਈ ਰਾਜ਼ੀ ਹੋ ਗਈਆਂ ਹਨ। ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਕਪਾਸ ਅਤੇ ਚੀਨੀ ਨੂੰ ਆਯਾਤ ਕਰਨ ਦੀ ਮਨਜ਼ੂਰੀ ਦਿੱਤੀ ਸੀ, ਤਾਂ ਜੋ ਇਸ ਦੀ ਕਮੀ ਨਾਲ ਜੂਝ ਰਹੇ ਘਰੇਲੂ ਬਾਜ਼ਾਰ ਨੂੰ ਸੰਕਟ ਵਿੱਚੋਂ ਬਾਹਰ ਕੱਢਿਆ ਜਾ ਸਕੇ, ਪਰ ਕੁਝ ਮੰਤਰੀਆਂ ਅਤੇ ਵਿਰੋਧੀਆਂ ਦੇ ਦਬਾਅ ਮਗਰੋਂ ਇਮਰਾਨ ਖਾਨ ਦੀ ਸਰਕਾਰ ਨੇ ਇੱਕ ਦਿਨ ਬਾਅਦ ਹੀ ਆਪਣੇ ਇਸ ਫ਼ੈਸਲੇ ਤੋਂ ਪਲਟੀ ਕਾਰ ਲਈ।
ਉੱਧਰ ਪਾਕਿਸਤਾਨ ਹਾਈ ਕਮਿਸ਼ਨ ਨੇ ਵਿਸਾਖੀ ਮਨਾਉਣ ਵਾਲੇ ਲੋਕਾਂ ਨੂੰ ਖਾਸ ਤੌਰ ’ਤੇ ਵਧਾਈ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਜਾਣ ਵਾਲੇ ਤੀਰਥ ਯਾਤਰੀ ਸਫ਼ਲਤਾਪੂਰਵਕ ਯਾਤਰਾ ਕਰਨ ਉਪਰੰਤ ਆਪਣੇ ਮੁਲਕ ਪਰਤਣ। ਸੂਤਰਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸਾਖੀ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਥ ਜਥਾ ਪਾਕਿਸਤਾਨ ਭੇਜੇਗੀ। ਵਿਸਾਖੀ ਦਾ ਮੁੱਖ ਸਮਾਗਮ ਹਸਨ ਅਬਦਾਲ ਵਿੱਚ ਮੌਜੂਦ ਪੰਜਾ ਸਾਹਿਬ ਵਿੱਚ 14 ਅਪ੍ਰੈਲ ਨੂੰ ਆਯੋਜਤ ਕੀਤਾ ਜਾਾਵੇਗਾ। ਸਿੱਖ ਤੀਰਥ ਯਾਤਰੀਆਂ ਦਾ ਜਥਾ ਨਾ ਸਿਰਫ਼ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗਾ, ਸਗੋਂ ਦੇਸ਼ ਦੇ ਹੋਰ ਸਿੱਖ ਤੀਰਥ ਸਥਨਾਂ ’ਚ ਵੀ ਮੱਥਾ ਟੇਕੇਗਾ। ਇਸ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ ਹੈ। ਭਾਰਤ ਤੋਂ ਜਥਾ 12 ਅਪ੍ਰੈਲ ਨੂੰ ਅਟਾਰੀ-ਵਾਹਗਾ ਬਾਰਡਰ ਰਾਹੀਂ ਪਾਕਿਤਸਾਨ ਲਈ ਰਵਾਨਾ ਹੋਵੇਗਾ। ਇਹ ਜਥਾ 22 ਅਪ੍ਰੈਲ ਨੂੰ ਭਾਰਤ ਪਰਤੇਗਾ।
ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਪਾਕਿਸਤਾਨ ਵਿੱਚ ਵਧਦੇ ਕੋਰੋਨਾ ਮਹਾਂਮਾਰੀ ਦੇ ਖ਼ਤਰੇ ਵਿਚਕਾਰ ਇਮਰਾਨ ਖਾਨ ਸਰਕਾਰ ਨੇ ਦੇਸ਼ ਵਿੱਚ ਮੌਜੂਦ ਪਵਿੱਤਰ ਸਿੱਖ ਸਥਾਨਾਂ ਦੇ ਦਰਸ਼ਨ ਲਈ ਭਾਰਤੀ ਤੀਰਥਯਾਤਰੀਆਂ ਨੂੰ ਦੇਸ਼ ਵਿੱਚ ਆਉਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ।
ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ 1974 ਦੇ ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਪਾਕਿਸਤਾਨ-ਭਾਰਤ ਪ੍ਰੋਟੋਕਾਲ ਦੀ ਵਿਵਸਥਾ ਦੇ ਤਹਿਤ ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂ ਵੱਖ-ਵੱਖ ਧਾਰਮਿਕ ਤਿਉਹਾਰ ਮਨਾਉਣ ਲਈ ਪਾਕਿਸਤਾਨ ਜਾਂਦੇ ਹਨ।

Video Ad
Video Ad