Home ਇੰਮੀਗ੍ਰੇਸ਼ਨ ਪਾਸਪੋਰਟ ਅਤੇ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਹੋਵੇਗੀ ਸ਼ੁਰੂ

ਪਾਸਪੋਰਟ ਅਤੇ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਹੋਵੇਗੀ ਸ਼ੁਰੂ

0

ਅੱਜ ਕੰਮ ’ਤੇ ਪਰਤਣਗੇ 1.20 ਲੱਖ ਸਰਕਾਰੀ ਮੁਲਾਜ਼ਮ

ਔਟਵਾ, 1 ਮਈ (ਵਿਸ਼ੇਸ਼ ਪ੍ਰਤੀਨਿਧ) : ਪਾਸਪੋਰਟ ਅਤੇ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਅੱਜ ਤੋਂ ਮੁੜ ਸ਼ੁਰੂ ਹੋ ਸਕਦੀ ਹੈ ਜੋ 19 ਅਪ੍ਰੈਲ ਤੋਂ ਹੜਤਾਲ ਸ਼ੁਰੂ ਹੋਣ ਕਾਰਨ ਠੱਪ ਹੋ ਗਈ ਸੀ। ਹੜਤਾਲੀ ਮੁਲਾਜ਼ਮਾਂ ਦੀ ਜਥੇਬੰਦੀ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਟਰੈਜ਼ਰੀ ਬੋਰਡ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਅੱਜ ਤੋਂ ਹੜਤਾਲੀ ਕਾਮੇ ਕੰਮ ’ਤੇ ਪਰਤ ਆਉਣਗੇ। ਦੂਜੇ ਪਾਸੇ ਕੈਨੇਡਾ ਰੈਵੇਨਿਊ ਏਜੰਸੀ ਦੇ ਕਾਮਿਆਂ ਦੀ ਹੜਤਾਲ ਜਾਰੀ ਰਹਿਣ ਦੇ ਸੰਕੇਤ ਮਿਲ ਰਹੇ ਹਨ।