ਪਾਸਪੋਰਟ ਦਿਖਾਉਣ ਦੇ ਨਾਂ ’ਤੇ ਇਰਾਕੀ ਨਾਗਰਿਕ ਕੋਲੋਂ 4500 ਡਾਲਰ ਠੱਗੇ

ਗੁੜਗਾਉਂ, 3 ਅਪ੍ਰੈਲ, ਹ.ਬ. : ਨਿਊ ਗੁੜਗਾਉਂ ਦੇ ਸੈਕਟਰ 53 ਥਾਣਾ ਖੇਤਰ ਵਿਚ ਗੈਸਟ ਹਾਊਸ ਜਾ ਰਹੇ ਇਰਾਕੀ ਨਾਗਰਿਕ ਕੋਲੋਂ ਪੁਲਿਸ ਦੀ ਵਰਦੀ ਵਿਚ ਆਏ ਤਿੰਨ ਲੁਟੇਰੇ 4500 ਡਾਲਰ ਖੋਹ ਕੇ ਫਰਾਰ ਹੋ ਗਏ।
ਪੁਲਿਸ ਨੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕਈ ਵਾਰਦਾਤਾਂ ਵਿਦੇਸ਼ੀ ਨਾਗਰਿਕਾਂ ਦੇ ਨਾਲ ਹੋ ਚੁੱਕੀਆਂ ਹਨ। ਲੇਕਿਨ ਅਜੇ ਤੱਕ ਕਿਸੇ ਵੀ ਵਾਰਦਾਤ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ। ਬਦਮਾਸ਼ਾਂ ਨੇ ਪੀੜਤ ਨੂੰ ਉਸ ਦੇ ਪਾਸਪੋਰਟ ਦੀ ਜਾਂਚ ਕਰਨ ਲਈ ਰੁਕਵਾਇਆ ਸੀ ਲੇਕਿਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਇਰਾਕ ਦੇ ਬਗਦਾਦ ਸ਼ਹਿਰ ਤੋਂ ਧਫਰ ਸਾਬਰੀ ਫਲੀਹਾਲ ਰੁਬਾਈਯਾਵੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਬੀਤੀ 31 ਮਾਰਚ ਦੀ ਰਾਤ ਨੂੰ ਲਗਭਗ 8 ਵਜੇ ਹਸਪਤਾਲ ਤੋਂ ਗੈਸਟ ਹਾਉਸ ਜਾ ਰਿਹਾ ਸੀ। ਉਹ ਹਸਪਤਾਲ ਵਿਚ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆ ਰਿਹਾ ਸੀ। ਉਦੋਂ ਹੀ ਪੁਲਿਸ ਦੀ ਵਰਦੀ ਵਿਚ 3 ਲੋਕ ਆਏ । ਉਨ੍ਹਾਂ ਨੇ ਪਾਸਪੋਰਟ ਅਤੇ ਵੀਜ਼ਾ ਦਿਖਾਉਣ ਲਈ ਕਿਹਾ। ਉਨ੍ਹਾਂ ਨੇ ਮਸ਼ੀਨ ਨਾਲ ਤਾਪਮਾਨ ਵੀ ਦੇਖਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਿਗਰਟ ਦਾ ਪੈਕਟ ਦਿਖਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਗਾਂਜਾ ਲੈ ਕੇ ਜਾ ਰਿਹਾ ਹੈ। ਉਸ ਦੌਰਾਨ ਉਸ ਦੇ 4500 ਡਾਲਰ ਲੈ ਕੇ ਭੱਜ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Video Ad
Video Ad