Home ਤਾਜ਼ਾ ਖਬਰਾਂ ਪੀਐਮਓ ਦਾ ਵੱਡਾ ਅਫ਼ਸਰ ਦੱਸਣ ਵਾਲਾ ਠੱਗ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ

ਪੀਐਮਓ ਦਾ ਵੱਡਾ ਅਫ਼ਸਰ ਦੱਸਣ ਵਾਲਾ ਠੱਗ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ

0

ਜ਼ੈਡ ਪਲੱਸ ਸਕਿਓਰਿਟੀ ਦੇ ਨਾਲ ਬੁਲੇਟ ਪਰੂਫ ਗੱਡੀ ’ਚ ਚਲਦਾ ਸੀ
ਸ੍ਰੀਨਰਗ, 17 ਮਾਰਚ, ਹ.ਬ. : ਜੰਮੂ ਕਸਮੀਰ ਵਿਚ ਪੁਲਿਸ ਨੇ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਪੀਐਮਓ ਦਾ ਅਫ਼ਸਰ ਦੱਸਦਾ ਸੀ। ਗੁਜਰਾਤ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਨਾਂ ਕਿਰਣ ਭਾਈ ਪਟੇਲ ਹੈ। ਉਹ ਖੁਦ ਨੂੰ ਪੀਐਮਓ ਦਾ ਐਡੀਸ਼ਨਲ ਡਾਇਰੈਕਟਰ ਦੱਸਦਾ ਸੀ। ਠੱਗ ਨੇ ਜ਼ੈਡ ਪਲੱਸ ਸਕਿਓਰਿਟੀ , ਬੁਲੇਟ ਪਰੂਫ ਗੱਡੀ ਦੀ ਸਹੂਲਤ ਵੀ ਲਈ ਹੋਈ ਸੀ। ਉਹ ਹਮੇਸ਼ਾ ਫਾਈਵ ਸਟਾਰ ਹੋਟਲ ਵਿਚ ਰੁਕਦਾ ਸੀ।
ਸ਼ੱਕ ਹੋਣ ’ਤੇ ਪੁਲਿਸ ਨੇ ਜਾਂਚ ਕੀਤੀ ਤਾਂ ਉਹ ਫਰਜ਼ੀ ਅਫ਼ਸਰ ਨਿਕਲਿਆ। ਉਸ ਨੂੰ ਦਸ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ, ਲੇਕਿਨ ਇਸ ਨੂੰ ਸੀਕਰੇਟ ਰੱਖਿਆ ਗਿਆ। ਜੰਮੂ ਕਸ਼ਮੀਰ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਹੈ।
ਠੱਗ ਨੇ ਟਵਿਟਰ ਬਾਇਓ ਵਿਚ ਲਿਖਿਆ ਕਿ ਉਸ ਨੂੰ ਪੀਐਚਡੀ ਕੀਤੀ ਹੋਈ ਹੈ। ਹਾਲਾਂਕਿ ਪੁਲਿਸ ਉਸ ਦੀ ਡਿਗਰੀ ਨੂੰ ਲੈ ਕੇ ਵੀ ਜਾਂਚ ਕਰ ਰਹੀ ਹੈ। ਕਿਰਣ ਪਟੇਲ ਨੇ ਜੰਮੂ ਕਸ਼ਮੀਰ ਦੀ ਪਹਿਲੀ ਯਾਤਰਾ ਫਰਵਰੀ ਵਿਚ ਕੀਤੀ ਸੀ। ਇਸ ਦੌਰਾਨ ਉਸ ਨੇ ਸਾਰੀ ਸਰਕਾਰੀ ਸਹੂਲਤਾਂ ਦਾ ਫਾਇਆ ਲਿਆ। ਠੱਗ ਨੇ ਟਵਿਟਰ ਹੈਂਡਲ ਵਿਚ ਜੰਮੂ ਕਸ਼ਮੀਰ ਦੌਰੇ ਦੇ ਕਈ ਵੀਡੀਓ ਪੋਸਟ ਕੀਤੇ ਹਨ। ਉਸ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਨਜ਼ਰ ਆ ਰਹੇ ਹਨ।