ਪੀਲੀਭੀਤ ਵਿਚ ਭਿਆਨਕ ਸੜਕ ਹਾਦਸਾ, 10 ਮੌਤਾਂ, 7 ਜ਼ਖ਼ਮੀ

ਪੀਲੀਭੀਤ, 23 ਜੂਨ, ਹ.ਬ. : ਉੱਤਰ ਪ੍ਰਦੇਸ਼ ਦੇa ਪੀਲੀਭੀਤ ਦੇ ਗਜਰੌਲਾ ਥਾਣਾ ਖੇਤਰ ਵਿੱਚ 17 ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ’ਚ 10 ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਸ਼ਰਧਾਲੂ ਹਰਿਦੁਆਰ ਤੋਂ ਗੰਗਾ ਵਿਚ ਇਸ਼ਨਾਨ ਕਰਕੇ ਘਰ ਪਰਤ ਰਹੇ ਸਨ। ਸੜਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਮ, ਐਸਪੀ ਜ਼ਿਲ੍ਹਾ ਹਸਪਤਾਲ ਪੁੱਜੇ। ਪੁਲਸ ਦਾ ਕਹਿਣਾ ਹੈ ਕਿ ਪਿਕਅੱਪ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੀਐਮ ਯੋਗੀ ਅਤੇ ਐਸਪੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਹਾਦਸਾ ਗਜਰੌਲਾ ਥਾਣਾ ਖੇਤਰ ਦੇ ਮਲਮੂਦ ਨੇੜੇ ਵਾਪਰਿਆ। 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਇਆ। ਦੋ ਹੋਰ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਵਿੱਚ ਸੁਸ਼ਾਂਤ (14 ਸਾਲ), ਆਨੰਦ (3 ਸਾਲ), ਖੁਸ਼ੀ (2 ਸਾਲ), ਲਕਸ਼ਮੀ (32 ਸਾਲ), ਲਾਲਮਨ (63 ਸਾਲ), ਹਰਸ਼ (25 ਸਾਲ), ਰਚਨਾ, ਸਰਲਾ, ਸ਼ਿਆਮ ਸੁੰਦਰ ਅਤੇ ਡਰਾਈਵਰ ਦੀ ਮੌਤ ਹੋ ਗਈ। ਜਦਕਿ ਪ੍ਰਵੀਨ, ਪ੍ਰਸ਼ਾਂਤ, ਸੰਜੀਵ, ਸ਼ੀਲਮ ਸ਼ੁਕਲਾ, ਕ੍ਰਿਸ਼ਨਪਾਲ, ਪੂਨਮ, ਰਿਸ਼ੂ ਉਰਫ਼ ਯਸ਼ ਗੰਭੀਰ ਜ਼ਖ਼ਮੀ ਹੋ ਗਏ। ਜਿੱਥੋਂ ਪ੍ਰਸ਼ਾਂਤ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਸਾਰੇ ਗੋਲਾ ਅਤੇ ਪੁਵਾਯਾਨ ਦੇ ਰਹਿਣ ਵਾਲੇ ਹਨ। ਹਾਦਸੇ ’ਚ ਵਾਲ-ਵਾਲ ਬਚੇ ਪ੍ਰਵੀਨ ਨੇ ਦੱਸਿਆ ਕਿ ਸਵੇਰੇ ਪਿਕਅੱਪ ’ਚ ਕੁਝ ਲੋਕ ਗੂੜ੍ਹੀ ਨੀਂਦ ’ਚ ਸੁੱਤੇ ਹੋਏ ਸਨ। ਕੁਝ ਲੋਕ ਜਾਗ ਰਹੇ ਸਨ। ਜਿਵੇਂ ਹੀ ਪਿਕਅਪ ਗਜਰੌਲਾ ਨੇੜੇ ਪਹੁੰਚੀ ਤਾਂ ਜ਼ੋਰਦਾਰ ਧੱਕਾ ਲੱਗਾ। ਜਦੋਂ ਦੇਖਿਆ ਤਾਂ ਪਿਕਅੱਪ ਦਰੱਖਤ ਨਾਲ ਟਕਰਾ ਕੇ ਉਡ ਗਿਆ ਸੀ। ਹਰ ਪਾਸੇ ਖੂਨ ਹੀ ਖੂਨ ਸੀ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਪਹੁੰਚ ਕੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਮੈਜਿਸਟ੍ਰੇਟ ਪੁਲਕਿਤ ਖਰੇ ਅਤੇ ਪੁਲਿਸ ਸੁਪਰਡੈਂਟ ਦਿਨੇਸ਼ ਪੀ ਜ਼ਿਲ੍ਹਾ ਹਸਪਤਾਲ ਪੁੱਜੇ।

Video Ad
Video Ad