Home ਤਾਜ਼ਾ ਖਬਰਾਂ ਪੁਤਿਨ ਸਰਕਾਰ ਨੇ 500 ਅਮਰੀਕੀਆਂ ’ਤੇ ਲਗਾਈ ਪਾਬੰਦੀ

ਪੁਤਿਨ ਸਰਕਾਰ ਨੇ 500 ਅਮਰੀਕੀਆਂ ’ਤੇ ਲਗਾਈ ਪਾਬੰਦੀ

0


ਓਬਾਮਾ ਸਣੇ ਮਸ਼ਹੂਰ ਹਸਤੀਆਂ ਨਹੀ ਰੱਖ ਸਕਣਗੀਆਂ ਰੂਸ ਵਿਚ ਕਦਮ
ਮਾਸਕੋ, 20 ਮਈ, ਹ.ਬ. : ਰੂਸ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿੱਚ 500 ਅਮਰੀਕੀ ਨਾਗਰਿਕਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਟੈਲੀਵਿਜ਼ਨ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂ ਸ਼ਾਮਲ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜੋਅ ਬਾਈਡਨ ਪ੍ਰਸ਼ਾਸਨ ਵੱਲੋਂ ਰੂਸ ’ਤੇ ਵਾਰ-ਵਾਰ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਮੱਦੇਨਜ਼ਰ ਹੁਣ ਪੁਤਿਨ ਸਰਕਾਰ ਵੀ 500 ਅਮਰੀਕੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਯੁੱਧ ਦੇ ਮੱਦੇਨਜ਼ਰ ਅਮਰੀਕਾ ਲਗਾਤਾਰ ਰੂਸੀ ਕੰਪਨੀਆਂ ਅਤੇ ਲੋਕਾਂ ਨੂੰ ਆਪਣੀ ਬਲੈਕਲਿਸਟ ’ਚ ਸ਼ਾਮਲ ਕਰ ਰਿਹਾ ਹੈ, ਤਾਂ ਜੋ ਰੂਸੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਸ਼ੁੱਕਰਵਾਰ ਨੂੰ ਹੀ ਅਮਰੀਕਾ ਨੇ ਰੂਸ ਨਾਲ ਜੁੜੇ 100 ਤੋਂ ਜ਼ਿਆਦਾ ਸੰਸਥਾਵਾਂ ਅਤੇ ਲੋਕਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਰੂਸੀ ਪੱਖ ਤੋਂ ਅਜਿਹੀ ਹਰਕਤ ਘੱਟ ਹੀ ਦੇਖਣ ਨੂੰ ਮਿਲੀ ਹੈ।