Home ਤਾਜ਼ਾ ਖਬਰਾਂ ਪੁਲਿਸ ਥਾਣੇ ’ਤੇ ਹਮਲੇ ਦੇ ਮਾਮਲੇ ਵਿਚ ਕੰਗਨਾ ਰਣੌਤ ਦੀ ਹੋਈ ਐਂਟਰੀ

ਪੁਲਿਸ ਥਾਣੇ ’ਤੇ ਹਮਲੇ ਦੇ ਮਾਮਲੇ ਵਿਚ ਕੰਗਨਾ ਰਣੌਤ ਦੀ ਹੋਈ ਐਂਟਰੀ

0
ਪੁਲਿਸ ਥਾਣੇ ’ਤੇ ਹਮਲੇ ਦੇ ਮਾਮਲੇ ਵਿਚ ਕੰਗਨਾ ਰਣੌਤ ਦੀ ਹੋਈ ਐਂਟਰੀ

ਨਵੀਂ ਦਿੱਲੀ, 25 ਫ਼ਰਵਰੀ, ਹ.ਬ. : ਪੰਜਾਬ ਵਿਚ ਅਜਨਾਲਾ ਪੁਲਿਸ ਥਾਣੇ ’ਤੇ ਖਾਲਿਸਤਾਨ ਹਮਾਇਤੀਆਂ ਵਲੋਂ ਕੀਤੇ ਹਮਲੇ ਦੇ ਮਾਮਲੇ ਵਿਚ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦੀ ਐਂਟਰੀ ਹੋ ਗਈ ਹੈ।
ਕੰਗਨਾ ਨੇ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਨੂੰ ਟਾਰਗੈਟ ਕੀਤਾ ਹੈ। ਕੰਗਨਾ ਨੇ ਲਿਖਿਆ ਕਿ ਪੰਜਾਬ ਵਿਚ ਜੋ ਅੱਜ ਹੋ ਰਿਹਾ ਹੈ, ਉਹ ਮੈਂ 2 ਸਾਲ ਪਹਿਲਾਂ ਦੱਸ ਦਿੱਤਾ ਸੀ। ਮੇਰੇ ਖ਼ਿਲਾਫ਼ ਕਈ ਕੇਸ ਦਰਜ ਕੀਤੇ ਗਏ। ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋਏ। ਮੇਰੀ ਕਾਰ ’ਤੇ ਪੰਜਾਬ ਵਿਚ ਹਮਲਾ ਕੀਤਾ ਗਿਆ, ਲੇਕਿਨ ਉਹੀ ਹੀ ਹੋਇਆ ਜੋ ਮੈਂ ਕਿਹਾ ਸੀ। ਹੁਣ ਸਮਾਂ ਆ ਗਿਆ ਹੈ ਕਿ ਗੈਰ ਖਾਲਿਸਤਾਨੀ ਸਿੱਖਾਂ ਨੂੰ ਅਪਣੀ ਮਨਸ਼ਾ ਕਲੀਅਰ ਕਰਨੀ ਚਾਹੀਦੀ।