Home ਤਾਜ਼ਾ ਖਬਰਾਂ ਪੁਲਿਸ ਨਾਲ ਝੜਪ ਮਾਮਲੇ ਵਿਚ ਭਗਵੰਤ ਮਾਨ ਨੂੰ ਮਿਲੀ ਜ਼ਮਾਨਤ

ਪੁਲਿਸ ਨਾਲ ਝੜਪ ਮਾਮਲੇ ਵਿਚ ਭਗਵੰਤ ਮਾਨ ਨੂੰ ਮਿਲੀ ਜ਼ਮਾਨਤ

0
ਪੁਲਿਸ ਨਾਲ ਝੜਪ ਮਾਮਲੇ ਵਿਚ ਭਗਵੰਤ ਮਾਨ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 6 ਅਗਸਤ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ। ਦਰਅਸਲ 10 ਜਨਵਰੀ, 2020 ਨੂੰ ਵਿਰੋਧੀ ਪਾਰਟੀ ਦੇ ਰੂਪ ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕਰਨਾ ਸੀ। ਇਸ ਦੌਰਾਨ ਪੁਲਿਸ ਨੇ ਆਪ ਦੇ ਨੇਤਾਵਾਂ ਨੁੂੰ ਰੋਕਣ ਦੀ ਕੋਸ਼ਿਸ਼ ਕੀਤੀ। ਆਪ ਨੇਤਾਵਾਂ ਦੀ ਇਸ ਦੌਰਾਨ ਪੁਲਿਸ ਨਾਲ ਝੜਪ ਹੋ ਗਈ ਸੀ। ਇਸੇ ਮਾਮਲੇ ਵਿਚ ਅੱਜ ਭਗਵੰਤ ਮਾਨ ਜ਼ਿਲ੍ਹਾ ਅਦਾਲਤ ਪੁੱਜੇ ਸੀ।