Home ਭਾਰਤ ਪੁਲਿਸ ਨੇ ਫਰਾਰ ਮੁਲਜ਼ਮਾਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ

ਪੁਲਿਸ ਨੇ ਫਰਾਰ ਮੁਲਜ਼ਮਾਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ

0
ਪੁਲਿਸ ਨੇ ਫਰਾਰ ਮੁਲਜ਼ਮਾਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ

ਚੰਡੀਗੜ੍ਹ, 27 ਮਾਰਚ, ਹ.ਬ. : ਚੰਡੀਗੜ੍ਹ ਦੀ ਸੈਕਟਰ 37 ਦੀ ਕੋਠੀ ’ਤੇ ਕਬਜ਼ੇ ਦੇ ਮਾਮਲੇ ਵਿਚ ਫਰਾਰ ਮੁਲਜ਼ਮਾਂ ’ਤੇ ਪੁਲਿਸ ਨੇ 50-50 ਹਜ਼ਾਰ ਦਾ ਇਨਾਮ ਰੱਖਿਆ। ਮਾਮਲੇ ਵਿਚ ਖਲੇਂਦਰ ਸਿੰਘ ਕਾਦੀਆਂ, ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ, ਸੌਰਭ ਗੁਪਤਾ, ਸ਼ੇਖਰ, ਦਲਜੀਤ ਸਿੰਘ ਉਰਫ ਰੂਬਲ ਅਤੇ ਫੇਜ਼ 9 ਉਦਯੋਗਿਕ ਖੇਤਰ ਮੁਹਾਲੀ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਮਨੀ ਫਰਾਰ ਚਲ ਰਹੇ ਹਨ।
ਮੁਲਜ਼ਮਾਂ ਨੂੰ ਫੜਨ ਲਈ ਐਸਆਈਟੀ ਕਈ ਦਿਨ ਤੋਂ ਛਾਪੇਮਾਰੀ ਕਰ ਰਹੀ ਹੈ। ਲੇਕਿਨ ਇਹ ਫੜੇ ਨਹੀਂ ਜਾ ਰਹੇ। ਹੁਣ ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਪੀਓ ਐਲਾਨ ਕਰਨ ਦੀ ਪ੍ਰਕਿਰਿਆ ਵੀ ਕੋਰਟ ਤੋਂ ਸ਼ੁਰੂ ਕਰਵਾ ਰਹੀ ਹੈ। ਇਸ ਗੱਲ ਦੀ ਚਰਚਾ ਵੀ ਸੀ ਕਿ ਇਹ ਕਿਤੇ ਵਿਦੇਸ਼ ਨਾ ਭੱਜ ਜਾਵੇ ਇਸ ਲਈ ਇਨ੍ਹਾਂ ਦਾ ਲੁਕਆਊਟ ਨੋਟਿਸ ਜਾਰੀ ਕਰਾਇਆ ਜਾਵੇ। ਸੂਤਰਾਂ ਅਨੁਸਾਰ ਪੁਲਿਸ ਨੂੰ ਹੁਣ ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਭਾਲ ਹੈ। ਕਿਉਂਕਿ ਕੇਸ ਵਿਚ ਉਹੀ ਅਹਿਮ ਕੜੀ ਹੈ। ਜੋ ਬਹੁਤ ਕੁਝ ਜਾਣਦਾ ਹੈ। ਇਸ ਲਈ ਪੁਲਸ ਅਰਵਿੰਦ ਸਿੰਗਲਾ ਅਤੇ ਕੋਠੀ ਖਰੀਦਣ ਵਾਲੇ ਬਿਲਡਰ ਸੌਰਵ ਗੁਪਤਾ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਤੀਜੇ ਨੰਬਰ ਤੇ ਜੋ ਕੇਸ ਜੋੜਨ ਦੇ ਲਈ ਅਹਿਮ ਭੂਮਿਕਾ Îਨਿਭਾਉਂਦਾ ਹੈ , ਉਹ ਹੈ ਨਕਲੀ ਰਾਹੁਲ ਮਹਿਤਾ। ਇਸੇ ਕਾਰਨ ਪੁਲਿਸ ਨੇ ਜੋ ਇਨਾਮ ਰੱਖਿਆ ਉਸ ਵਿਚ ਇਹ ਤਿੰਨੋਂ ਸ਼ਾਮਲ ਹਨ।