Home ਦੁਨੀਆ ਪੂਰੀ ਦੁਨੀਆ ਵਿਚ 43 ਮਿੰਟ ਤੱਕ ਠੱਪ ਰਿਹਾ ਵੱਟਸਐਪ, ਫੇਸਬੁੱਕ ਤੇ ਇੰਸਟਾਗਰਾਮ

ਪੂਰੀ ਦੁਨੀਆ ਵਿਚ 43 ਮਿੰਟ ਤੱਕ ਠੱਪ ਰਿਹਾ ਵੱਟਸਐਪ, ਫੇਸਬੁੱਕ ਤੇ ਇੰਸਟਾਗਰਾਮ

0
ਪੂਰੀ ਦੁਨੀਆ ਵਿਚ 43 ਮਿੰਟ ਤੱਕ ਠੱਪ ਰਿਹਾ ਵੱਟਸਐਪ, ਫੇਸਬੁੱਕ ਤੇ ਇੰਸਟਾਗਰਾਮ

ਨਵੀਂ ਦਿੱਲੀ, 20 ਮਾਰਚ, ਹ.ਬ. : ਦੁਨੀਆ ਭਰ ਦੇ ਫੇਸਬੁੱਕ , ਵੱਟਸਐਪ ਅਤੇ ਇੰਸਟਾਗਰਾਮ ਯੂਜ਼ਰਸ ਬੀਤੀ ਰਾਤ (ਭਾਰਤੀ ਸਮੇਂ ਅਨੁਸਾਰ) ਕਰੀਬ 42 ਮਿੰਟ ਤੱਕ ਸੋਸ਼ਲ ਸਾਈਟਸ ਨੂੰ ਇਸਤੇਮਾਲ ਨਹੀਂ ਕਰ ਸਕੇ। ਫੇਸਬੁੱਕ ਦੀ ਮੈਸੰਜਰ ਸਰਵਿਸ ਨੂੰ ਵੀ ਲੋਕ ਇਸਤੇਮਾਲ ਨਹੀਂ ਕਰ ਸਕੇ। ਇਹ ਸਮੱਸਿਆ ਰਾਤ 11.05 ਤੋਂ ਸ਼ੁਰੂ ਹੋ ਕੇ ਕਰੀਬ 11.47 ਵਜੇ ਤੱਕ ਬਣੀ ਰਹੀ।
ਜਾਣਕਾਰੀ ਮੁਤਾਬਕ ਭਾਰਤ ਵਿਚ ਕੁਝ ਯੂਜ਼ਰਸ ਦੇ ਫੇਸਬੁੱਕ ਐਪ ਨੇ ਰਾਤ 11.42 ਵਜੇ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਵੀ ਕਈ ਯੂਜ਼ਰਸ ਨੂੰ ਮੈਸੇਜ ਭੇਜਣ ਵਿਚ ਪ੍ਰੇਸ਼ਾਨੀ ਆਈ। ਵੱਟਸਐਪ ਨੇ ਦੇਰ ਰਾਤ ਸਰਵਿਸ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ। ਨਾਲ ਹੀ, ਯੂਜ਼ਰਸ ਨੂੰ ਧੰਨਵਾਦ ਵੀ ਦਿੱਤਾ।
ਇੱਕ ਪਾਸੇ ਜਿੱਥੇ ਫੇਸਬੁੱਕ ਅਤੇ ਇੰਸਟਾਗਰਾਮ ਯੂਜ਼ਰਸ ਨਿਊਜ਼ ਫੀਡ ਨੂੰ ਅਪਡੇਟ ਨਹੀਂ ਕਰ ਸਕੇ ਤੇ ਵੱਟਸਐਪ ਯੂਜ਼ਰਸ ਕੋਈ ਵੀ ਮੈਸੇਜ ਨਹੀਂ ਭੇਜ ਸਕੇ। ਹਾਲਾਂਕਿ ਇਨ੍ਹਾਂ ਤਿੰਨਾਂ ਦੀ ਸੇਵਾਵਾਂ ਕਿਸ ਕਾਰਨ ਠੱਪ ਹੋਈ, ਇਸ ਦਾ ਪਤਾ ਨਹੀਂ ਚਲ ਸਕਿਆ। ਉਧਰ, ਫੇਸਬੁੱਕ ਨੇ ਅਪਣੀ ਸੋਸ਼ਲ ਮੀਡੀਆ ਪੋਸਟ ਵਿਚ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।
ਡਾਊਨ ਡਿਟੈਕਟਰ ਮੁਤਾਬਕ, ਕਰੀਬ 38 ਹਜ਼ਾਰ ਲੋਕਾਂ ਨੇ ਵੱਟਸਐਪ ਦੇ ਨਾਲ ਸਮੱਸਿਆ ਦੀ ਜਾਣਕਾਰੀ ਦਿੱਤੀ। ਇੰਸਟਾਗਰਾਮ ਦੇ ਨਾਲ 30 ਹਜ਼ਾਰ ਲੋਕਾਂ ਨੇ ਅਤੇ ਫੇਸਬੁੱਕ ਦੇ ਨਾਲ 1600 ਲੋਕਾਂ ਨੇ ਹੁਣ ਤੱਕ ਇਸ ਮੁੱਦੇ ਨੂੰ ਚੁੱਕਿਆ। ਇਹ ਯੂਜ਼ਰਸ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਤੋਂ ਹਨ। ਭਾਰਤ ਦੀ ਗੱਲ ਕਰੀਏ ਤਾਂ ਲੋਕਾਂ ਨੇ ਦੂਜੀ ਸੋਸ਼ਲ ਮੀਡੀਆ ਸਾਈਟਸ ’ਤੇ ਇਸ ਸਮੱਸਿਆ ਦੇ ਬਾਰੇ ਵਿਚ ਦੱਸਿਆ।