Home ਤਾਜ਼ਾ ਖਬਰਾਂ ਪੈਨਸ਼ਨ ਲੈਣ ਲਈ 2 ਸਾਲ ਫਰਿੱਜ ’ਚ ਰੱਖੀ ਲਾਸ਼

ਪੈਨਸ਼ਨ ਲੈਣ ਲਈ 2 ਸਾਲ ਫਰਿੱਜ ’ਚ ਰੱਖੀ ਲਾਸ਼

0


ਹੁਣ ਕਾਨੂੰਨੀ ਸ਼ਿਕੰਜੇ ’ਚ ਫਸਿਆ 52 ਸਾਲਾ ਵਿਅਕਤੀ
ਲੰਡਨ, 4 ਮਈ (ਹਮਦਰਦ ਨਿਊਜ਼ ਸਰਵਿਸ) :
ਕਈ ਲੋਕ ਪੈਸੇ ਪਿੱਛੇ ਇਹੋ ਜਿਹਾ ਅਪਰਾਧਕ ਕਰ ਦਿੰਦੇ ਨੇ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਤਾਜ਼ਾ ਮਾਮਲਾ ਬਰਤਾਨੀਆ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਵਿਅਕਤੀ ਨੇ ਪੈਨਸ਼ਨ ਦੇ ਪੈਸੇ ਹੜੱਪਣ ਲਈ ਇੱਕ ਲਾਸ਼ 2 ਸਾਲ ਤੱਕ ਫਰਿੱਜ ਵਿੱਚ ਰੱਖੀ। ਹੁਣ ਇਹ ਵਿਅਕਤੀ ਕਾਨੂੰਨ ਦੇ ਸ਼ਿਕੰਜੇ ਵਿੱਚ ਫਸ ਚੁੱਕਾ ਹੈ। ਲੰਡਨ ਦੀ ਇੱਕ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਜਲਦ ਹੀ ਸਜ਼ਾ ਸੁਣਾਈ ਜਾਵੇਗੀ।