ਪੈਰਿਸ ਸਣੇ ਕਈ ਇਲਾਕਿਆਂ ਵਿਚ ਲੌਕਡਾਊਨ ਦਾ ਐਲਾਨ

ਪੈਰਿਸ, 19 ਮਾਰਚ, ਹ.ਬ. : ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚ ਮੁੜ ਤੇਜ਼ੀ ਦੇਖੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਕਈ ਪ੍ਰਭਾਵਤ ਦੇਸ਼ਾਂ ਨੇ ਮੁੜ ਤੋਂ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸੇ ਕੜੀ ਵਿਚ ਫਰਾਂਸ ਨੇ ਰਾਜਧਾਨੀ ਪੈਰਿਸ ਅਤੇ ਹੋਰ ਖੇਤਰਾਂ ਵਿਚ ਇੱਕ ਮਹੀਨੇ ਦੇ ਲਈ ਸੀਮਤ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਕੂਲ ਅਤੇ ਜ਼ਰੂਰੀ ਦੁਕਾਨਾਂ ਖੁਲ੍ਹੀ ਰਹਿਣਗੀਆਂ । ਇਹ ਜਾਣਕਾਰੀ ਫਰਾਂਸੀਸੀ ਮੀਡੀਆ ਦੇ ਹਵਾਲੇ ਤੋਂ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਫਰਵਰੀ ਵਿਚ ਵੀ ਫਰਾਂਸ ਦੇ ਉਤਰੀ ਖੇਤਰ ਦੇ ਕੁਝ ਸਥਾਨਾਂ ’ਤੇ ਲੌਕਡਾਊਨ ਲਾਇਆ ਗਿਆ ਸੀ। ਫਰਾਂਸ ਵਿਚ ਨਵੰਬਰ 2020 ਤੋਂ ਬਾਅਦ ਮੁੜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਆਉਣ ਲੱਗੀ ਸੀ। ਵਰਲਡੋਮੀਟਰ ਦੇ ਅੰਕੜਿਆਂ ਮੁਤਾਬਕ ਇੱਥੇ ਹੁਣ ਤੱਕ 91 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਲ ਸੰਕਰਮਿਤਾਂ ਦਾ ਅੰਕੜਾ 41 ਲੱਖ ਤੋਂ ਜ਼ਿਆਦਾ ਹੈ। ਫਰਾਂਸ ਵਿਚ ਬੁਧਵਾਰ ਨੂੰ 38 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 241 ਲੋਕਾਂ ਦੀ ਮੌਤ ਹੋਈ। ਫਰਾਂਸ ਕੋਰੋਨਾ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿਚ ਛੇਵੇਂ ਸਥਾਨ ’ਤੇ ਹੈ।
ਫਰਾਂਸ ਦੀ ਰਾਜਥਾਨੀ ਪੈਰਿਸ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਦੇ ਚਲਦਿਆਂ ਵਾਇਰਸ ਤੇਜ਼ੀ ਨਾਲੀ ਫੈਲ ਰਿਹਾ ਹੈ, ਜਿਸ ਕਾਰਨ ਹਸਪਤਾਲ ਦੇ ਆਈਸੀਯੂ ਦੇ ਬਿਸਤਰ ਘੱਟ ਪੈਣ ਲੱਗੇ ਹਨ। ਕੋਵਿਡ 19 ਦੀ ਸਪਲਾਈ ਸੀਮਤ ਹੋਣ ਦੇ ਚਲਦਿਆਂ ਟੀਕਾਕਰਣ ਮੁਹਿੰਮ ਵੀ ਪ੍ਰਭਾਵਤ ਹੋ ਰਹੀ ਹੈ।
ਸੋਲੋਮੋਨ ਨੇ ਸਵੀਕਾਰ ਕੀਤਾ ਕਿ ਸੰਕਰਮਣ ਦੇ ਪ੍ਰਸਾਰ ਨੂੰ ਕਾਬੂ ਕਰਨ ਦੇ ਲਈ ਸ਼ਾਮ ਛੇ ਵਜੇ ਤੋਂ ਬਾਅਦ ਦਾ ਕੌਮੀ ਪੱਧਰੀ ਕਰਫਿਊ ਕੁਝ ਖੇਤਰਾਂ ਦੇ ਲਈ ਕਾਫੀ ਨਹੀਂ ਸੀ।

Video Ad
Video Ad