Home ਤਾਜ਼ਾ ਖਬਰਾਂ ਪ੍ਰਦਰਸ਼ਨ ਕਰ ਰਹੀ ਗੇ੍ਰਟਾ ਥਨਬਰਗ ਨੂੰ ਹਿਰਾਸਤ ਵਿਚ ਲਿਆ

ਪ੍ਰਦਰਸ਼ਨ ਕਰ ਰਹੀ ਗੇ੍ਰਟਾ ਥਨਬਰਗ ਨੂੰ ਹਿਰਾਸਤ ਵਿਚ ਲਿਆ

0
ਪ੍ਰਦਰਸ਼ਨ ਕਰ ਰਹੀ ਗੇ੍ਰਟਾ ਥਨਬਰਗ ਨੂੰ ਹਿਰਾਸਤ ਵਿਚ ਲਿਆ

ਬਰਲਿਨ, 18 ਜਨਵਰੀ, ਹ.ਬ. : ਜਰਮਨੀ ਦੇ ਪਿੰਡ ਲੁਏਤਜ਼ੇਰਥ ਨੂੰ ਬਚਾਉਣ ਲਈ ਇੱਥੇ ਜਲਵਾਯੂ ਕਾਰਕੁਨ ਅਤੇ ਇੱਥੇ ਦੇ ਲੋਕਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੰਗਲਵਾਰ ਨੂੰ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥੁਨਬਰਗ ਵੀ ਲੋਕਾਂ ਦਾ ਸਮਰਥਨ ਕਰਨ ਲਈ ਇੱਥੇ ਪਹੁੰਚੀ, ਜਿੱਥੇ ਜਰਮਨ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ।
ਮੀਡੀਆ ਰਿਪੋਰਟਾਂ ਮੁਤਾਬਕ ਥਨਬਰਗ ਨੇ ਦਰਜਨਾਂ ਲੋਕਾਂ ਦੇ ਨਾਲ ਜਰਮਨੀ ਦੇ ਪੱਛਮੀ ਸ਼ਹਿਰ ਕੋਲੋਨ ਅਤੇ ਡੁਸੇਲਡੋਰਫ ’ਚ ਰਾਜ ਸਰਕਾਰ ਦੀ ਇਮਾਰਤ ਦੇ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। . ਦਰਅਸਲ, ਕੋਲਾ ਖਾਨ ਦੇ ਵਿਸਤਾਰ ਲਈ ਰਸਤਾ ਬਣਾਇਆ ਜਾ ਰਿਹਾ ਹੈ ਅਤੇ ਇਸ ਲਈ ਜਰਮਨੀ ਦੇ ਲੁਏਤਜ਼ਰਥ ਪਿੰਡ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।