ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ’ਚ ਸੰਨ੍ਹ ਦੀ ਕੋਸ਼ਿਸ਼, 3 ਗ੍ਰਿਫਤਾਰ

ਅਹਿਮਦਾਬਾਦ, 25 ਨਵੰਬਰ, ਹ.ਬ. : ਅਹਿਮਦਾਬਾਦ ਦੇ ਬਾਵਲਾ ਪਿੰਡ ਵਿਚ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਚਲ ਰਹੀ ਸੀ, ਠੀਕ ਉਸੇ ਸਮੇਂ ਡਰੋਨ ਉਡਦਾ ਹੋਇਆ ਦੇਖਿਆ ਗਿਆ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਪੁਲਿਸ ਨੇ ਤੁਰੰਤ ਵਿਚ ਹਰਕਤ ਆਉਂਦਿਆਂ ਡਰੋਨ ਉਡਾ ਰਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦਾ ਡਰੋਨ ਵੀ ਜ਼ਬਤ ਕਰ ਲਿਆ।

Video Ad
Video Ad