Home ਭਾਰਤ ਪ੍ਰਧਾਨ ਮੰਤਰੀ ਮੋਦੀ ਦੇ ਸਲਾਹਕਾਰ ਪੀਕੇ ਸਿਨ੍ਹਾ ਨੇ ਦਿੱਤਾ ਅਸਤੀਫ਼ਾ

ਪ੍ਰਧਾਨ ਮੰਤਰੀ ਮੋਦੀ ਦੇ ਸਲਾਹਕਾਰ ਪੀਕੇ ਸਿਨ੍ਹਾ ਨੇ ਦਿੱਤਾ ਅਸਤੀਫ਼ਾ

0
ਪ੍ਰਧਾਨ ਮੰਤਰੀ ਮੋਦੀ ਦੇ ਸਲਾਹਕਾਰ ਪੀਕੇ ਸਿਨ੍ਹਾ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪ੍ਰਦੀਪ ਕੁਮਰ ਸਿਨ੍ਹਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਪੱਤਰ ‘ਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਪੀ.ਕੇ. ਸਿਨ੍ਹਾ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਿਨ੍ਹਾ ਕੈਬਨਿਟ ਸਕੱਤਰ ਅਤੇ ਕੇਂਦਰੀ ਬਿਜਲੀ ਮੰਤਰਾਲੇ ਦੇ ਸਕੱਤਰ ਦਾ ਅਹੁਦਾ ਸੰਭਾਲਦੇ ਸੀ।
ਪੀਐਮਓ ‘ਚੋਂ ਨਿਕਲਣ ਵਾਲੇ ਉਹ ਦੂਜੇ ਸੀਨੀਅਰ ਅਧਿਕਾਰੀ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨ੍ਰਿਪੇਂਦਰ ਮਿਸ਼ਰਾ ਨੇ ਅਸਤੀਫ਼ਾ ਦਿੱਤਾ ਸੀ। ਪੀ.ਕੇ. ਸਿਨ੍ਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਲਾਹਾਬਾਦ ‘ਚ ਸਹਾਇਕ ਕੁਲੈਕਟਰ ਵਜੋਂ ਕੀਤੀ ਸੀ। ਇਸ ਤੋਂ ਪਹਿਲਾਂ ਸਾਲ 2015 ‘ਚ ਕੇਂਦਰ ਸਰਕਾਰ ਨੇ ਕੈਬਨਿਟ ਸਕੱਤਰ ਪੀ.ਕੇ. ਸਿਨਹਾ ਦਾ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਸੀ।
ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਮੂਲ ਵਾਸੀ ਪੀ.ਕੇ. ਸਿਨ੍ਹਾ ਦਾ ਜਨਮ 18 ਜੁਲਾਈ 1955 ਨੂੰ ਹੋਇਆ ਸੀ। ਕੈਬਨਿਟ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੀਐਮਓ ‘ਚ ਮੁੱਖ ਸਲਾਹਕਾਰ ਦਾ ਅਹੁਦਾ ਦਿੱਤਾ ਗਿਆ ਸੀ। ਉਨ੍ਹਾਂ ਨੂੰ 11 ਸਤੰਬਰ 2019 ਨੂੰ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 13 ਜੂਨ 2015 ਤੋਂ 30 ਅਗਸਤ 2019 ਤਕ ਕੈਬਨਿਟ ਸਕੱਤਰ ਵਜੋਂ ਕੰਮ ਕੀਤਾ। ਉਹ ਉੱਤਰ ਪ੍ਰਦੇਸ਼ ਕੈਡਰ ਦੇ 1977 ਬੈਚ ਦੇ ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ ਰਹੇ ਹਨ।
ਪੀ.ਕੇ. ਸਿਨ੍ਹਾ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਸੇਂਟ ਸਟੀਫਨਜ਼ ਕਾਲਜ ਤੋਂ ਅਰਥ ਸ਼ਾਸਤਰ ‘ਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੇਵਾ ਦੌਰਾਨ ਦਿੱਲੀ ਸਕੂਲ ਆਫ਼ ਇਕਨੌਮਿਕਸ ਤੋਂ ਅਰਥ ਸ਼ਾਸਤਰ ‘ਚ ਗ੍ਰੈਜੂਏਸ਼ਨ ਅਤੇ ਬਾਅਦ ‘ਚ ਲੋਕ ਪ੍ਰਸ਼ਾਸਨ ‘ਚ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਸਮਾਜ ਸੇਵਾ ‘ਚ ਐਮ.ਫਿਲ. ਦੀ ਡਿਗਰੀ ਪ੍ਰਾਪਤ ਕੀਤੀ ਸੀ। ਭਾਰਤੀ ਪ੍ਰਸ਼ਾਸਕੀ ਸੇਵਾ ਦੇ ਆਪਣੇ ਲੰਮੇ ਕਾਰਜਕਾਲ ਦੌਰਾਨ ਸਿਨ੍ਹਾ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ।