Home ਕਰੋਨਾ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ ਲਗਵਾਇਆ

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ ਲਗਵਾਇਆ

0
ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ ਲਗਵਾਇਆ

ਨਵੀਂ ਦਿੱਲੀ, 8 ਅਪ੍ਰੈਲ, ਹ.ਬ. : ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ ਅੱਜ ਸਵੇਰੇ ਲਗਵਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਸਵੇਰੇ ਲਗਭਗ ਸਵਾ ਸੱਤ ਵਜੇ ਦੇ ਆਸ ਪਾਸ ਕੋਵਿਡ 19 ਵੈਕਸੀਨ ਦੀ ਦੂਜੀ ਡੋਜ਼ ਦਿੱਲੀ ਏਮਸ ਵਿਚ ਲਈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੀ ਪਹਿਲੀ ਡੋਜ਼ 1 ਮਾਰਚ 2021 ਨੂੰ ਲਈ ਸੀ। ਮੋਦੀ ਨੇ ਦੂਜੀ ਡੋਜ਼ ਵੀ ਕੋਵੈਕਸੀਨ ਦੀ ਲਈ ਹੈ। ਮੋਦੀ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੀ ਵੈਕਸੀਨ ਇਸ ਲਈ ਲਗਵਾਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਅਤੇ ਖ਼ਾਸ ਕਰਕੇ ਵਿਰੋਧੀ ਪਾਰਟੀਆਂ ਨੇ ਇਸ ’ਤੇ ਸਵਾਲ ਚੁੱਕੇ ਸੀ।
ਮੋਦੀ ਨੇ ਟੀਕਾ ਲਗਵਾਉਣ ਤੋਂ ਬਾਅਦ ਸਵੇਰੇ 7.18 ਵਜੇ ਅਪਣੀ ਵੈਕਸੀਨ ਡੋਜ਼ ਲੈਂਦੇ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਲਿਖਿਆ ਹੈ ਮੈਂ ਅੱਜ ਦਿੱਲੀ ਦੇ ਏਮਸ ਵਿਚ ਕੋਵਿਡ 19 ਵੈਕਸੀਨ ਦੀ ਦੂਜੀ ਡੋਜ਼ ਲੈ ਲਈ ਹੈ। ਵੈਕਸੀਨੇਸ਼ਨ ਸਾਡੇ ਕੋਲ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ਵਿਚ ਸ਼ਾਮਲ ਹੈ। ਜੇਕਰ ਆਪ ਵੈਕਸੀਨ ਦੇ ਲਈ ਯੋਗ ਹਨ ਤਾਂ ਜਲਦ ਹੀ ਟੀਕਾ ਲਗਾਉਣ। ਏਮਸ ਦੀ ਸਿਸਟਰ ਨਿਸ਼ਾ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਈ ਹੈ। ਸਿਸਟਰ ਨਿਸ਼ਾ ਸ਼ਰਮਾ ਨੇ ਕਿਹਾ, ਮੈਂ ਅੱਜ ਸਾਡੇ ਪ੍ਰਧਾਨ ਮੰਤਰੀ ਮੋਦੀ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਹੈ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਲਈ ਇਹ ਇੱਕ ਯਾਦਗਾਰ ਪਲ ਸੀ ਕਿਉਂਕਿ ਮੈਂ ਉਨ੍ਹਾਂ ਮਿਲਣ ਅਤੇ ਉਨ੍ਹਾਂ ਟੀਕਾ ਦੇਣ ਦੇ ਲਈ ਇੱਥੇ ਆਈ ਸੀ।
ਸਿਸਟਰ ਪੀ ਨਿਵੇਦਾ ਜਿਨ੍ਹਾਂ ਨੇ ਮੋਦੀ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਸੀ, ਅੱਜ ਦੂਜੀ ਡੋਜ਼ ਦੇਣ ਦੌਰਾਨ ਵੀ ਉਥੇ ਮੌਜੂਦ ਸੀ। ਉਨ੍ਹਾਂ ਨੇ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕੋਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਸੀ। ਅੱਜ ਮੈਨੂੰ ਉਨ੍ਹਾਂ ਮਿਲਣ ਅਤੇ ਦੂਜੀ ਵਾਰ ਟੀਕਾ ਲਗਾਉਣ ਦਾ ਇੱਕ ਹੋਰ ਮੌਕਾ ਮਿਲਿਆ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਅਸੀਂ ਉਨ੍ਹਾਂ ਦੇ ਨਾਲ ਤਸਵੀਰਾਂ ਖਿਚਵਾਈਆਂ। ਦੱਸਦੇ ਚਲੀਏ ਕਿ ਕੋਰੋਨਾ ਵਾÇÎੲਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਦੇ 1.15 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ।