Home ਅਮਰੀਕਾ ਪ੍ਰਵਾਸੀਆਂ ਨੂੰ ਬਗੈਰ ਕਿਸੇ ਸੁਣਵਾਈ ਤੋਂ ਡਿਪੋਰਟ ਕਰੇਗਾ ਅਮਰੀਕਾ!

ਪ੍ਰਵਾਸੀਆਂ ਨੂੰ ਬਗੈਰ ਕਿਸੇ ਸੁਣਵਾਈ ਤੋਂ ਡਿਪੋਰਟ ਕਰੇਗਾ ਅਮਰੀਕਾ!

0

ਅਪ੍ਰੈਲ ਮਹੀਨੇ ਦੌਰਾਨ ਅਮਰੀਕਾ ਵਿਚ ਦਾਖਲ ਹੋਏ 1.83 ਲੱਖ ਪ੍ਰਵਾਸੀ

ਵਾਸ਼ਿੰਗਟਨ, 8 ਮਈ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਏ ਪ੍ਰਵਾਸੀਆਂ ਨੂੰ ਹੁਣ ਬਗੈਰ ਕਿਸੇ ਅਦਾਲਤੀ ਸੁਣਵਾਈ ਤੋਂ ਡਿਪੋਰਟ ਕੀਤਾ ਜਾ ਸਕੇਗਾ। ਜੀ ਹਾਂ, ਡੌਨਲਡ ਟਰੰਪ ਵੱਲੋਂ ਲਾਗੂ ਟਾਈਟਲ 42 ਕਾਨੂੰਨ ਦੀ ਮਿਆਦ 11 ਮਈ ਨੂੰ ਖਤਮ ਹੋ ਰਹੀ ਹੈ ਅਤੇ ਮੈਕਸੀਕੋ ਨਾਲ ਲਗਦੀ ਸਰਹੱਦ ਰਾਹੀਂ ਰੋਜ਼ਾਨਾ 10 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਦੀ ਆਮਦ ਦੇ ਖਦਸ਼ੇ ਨੂੰ ਵੇਖਦਿਆਂ ਰਿਪਬਲਿਕਨ ਸੈਨੇਟ ਮੈਂਬਰ ਟੌਮ ਟਿਲਿਸ ਅਤੇ ਡੈਮੋਕ੍ਰੈਟਿਕ ਪਾਰਟੀ ਨਾਲੋਂ ਤੋੜ-ਵਿਛੋੜਾ ਕਰਨ ਵਾਲੀ ਸੈਨੇਟ ਮੈਂਬਰ ਕ੍ਰਿਸਟਨ ਸਿਨੀਮਾ ਵੱਲੋਂ ਇਕ ਬਿਲ ਸੰਸਦ ਦੇ ਉਪਰਲੇ ਸਦਨ ਵਿਚ ਪੇਸ਼ ਕੀਤਾ ਗਿਆ ਹੈ।