ਪ੍ਰਸਿੱਧ ਫੁੱਟਬਾਲਰ ਰੋਨਾਲਡੋ ਦੀ ਕਾਰ ਨਾਲ ਵਾਪਰਿਆ ਹਾਦਸਾ

ਹਾਦਸੇ ਵਿਚ ਵਾਲ ਵਾਲ ਬਚੇ ਫੁੱਟਬਾਲਰ
ਮੈਡ੍ਰਿਡ, 23 ਜੂਨ, ਹ.ਬ. : ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਬੁਗਾਟੀ ਵੇਰੋਨ ਕਾਰ ਹਾਦਸਾਗ੍ਰਸਤ ਹੋ ਗਈ ਹੈ। ਰਿਪੋਰਟ ਮੁਤਾਬਕ ਇਹ ਕਾਰ ਸੋਮਵਾਰ ਸਵੇਰੇ ਸਪੇਨ ਦੇ ਸ਼ਹਿਰ ਮੇਜੋਰਕਾ ’ਚ ਇਕ ਘਰ ਦੇ ਐਂਟਰੀ ਗੇਟ ਦੇ ਸਾਹਮਣੇ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਨੂੰ ਰੋਨਾਲਡੋ ਦਾ ਇੱਕ ਸਟਾਫ ਚਲਾ ਰਿਹਾ ਸੀ ਜਿਸ ਨੇ ਕੰਟਰੋਲ ਗੁਆ ਦਿੱਤਾ। ਹਾਲਾਂਕਿ ਸਟਾਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜਦੋਂ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਰੋਨਾਲਡੋ ਕਾਰ ਵਿੱਚ ਨਹੀਂ ਸੀ। ਕਾਰ ਦੀ ਕੀਮਤ 17 ਕਰੋੜ ਰੁਪਏ ਹੈ। ਮੌਕੇ ’ਤੇ ਸਥਾਨਕ ਪੁਲਿਸ ਅਤੇ ਸਿਵਲ ਗਾਰਡ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੁਨੀਆ ਦੇ ਸਭ ਤੋਂ ਅਮੀਰ ਐਥਲੀਟਾਂ ਵਿੱਚੋਂ ਇੱਕ ਰੋਨਾਲਡੋ ਕੋਲ ਕਈ ਲਗਜ਼ਰੀ ਕਾਰਾਂ ਹਨ। ਰਿਪੋਰਟ ਮੁਤਾਬਕ ਰੋਨਾਲਡੋ ਕੋਲ ਇਕ ਹੋਰ ਬੁਗਾਟੀ ਕਾਰ ਹੈ। ਦੁਨੀਆ ਭਰ ਵਿੱਚ ਕੁਝ ਹੀ ਲੋਕਾਂ ਕੋਲ ਇਸ ਐਡੀਸ਼ਨ ਦੀ ਕਾਰ ਹੈ। ਕਾਰ ਦੀ ਕੀਮਤ 81 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਰੋਨਾਲਡੋ ਨੇ ਇਹ ਕਾਰ 2020 ਵਿੱਚ ਖਰੀਦੀ ਸੀ। ਇਸ ਕਾਰ ਦੀ ਸਪੀਡ 236 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ 2.4 ਸੈਕਿੰਡ ਵਿੱਚ 0 ਤੋਂ 62 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਦੱਸਦੇ ਚਲੀਏ ਕਿ ਕੁਝ ਦਿਨ ਪਹਿਲਾਂ ਰੋਨਾਲਡੋ ਨੂੰ ਅਮਰੀਕੀ ਅਦਾਲਤ ਨੇ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਰੋਨਾਲਡੋ ’ਤੇ 2009 ’ਚ ਮਾਡਲ ਕੈਥਰੀਨ ਮਾਇਓਗਰਾ ਨੇ ਦੋਸ਼ ਲਗਾਇਆ ਸੀ ਕਿ ਰੋਨਾਲਡੋ ਨੇ ਇਕ ਹੋਟਲ ’ਚ ਉਸ ’ਤੇ ਹਮਲਾ ਕੀਤਾ ਅਤੇ ਜਬਰ ਜਨਾਹ ਕੀਤਾ। ਕੈਥਰੀਨ ਨੇ ਉਸ ਵਿਰੁੱਧ 3 ਲੱਖ 75 ਹਜ਼ਾਰ ਅਮਰੀਕੀ ਡਾਲਰ ਹਰਜਾਨੇ ਵਜੋਂ ਅਦਾ ਕਰਨ ਦੀ ਮੰਗ ਕੀਤੀ ਸੀ। 42 ਪੰਨਿਆਂ ਦੇ ਫੈਸਲੇ ਵਿੱਚ ਰੋਨਾਲਡੋ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਫੈਸਲੇ ’ਚ ਕਿਹਾ ਗਿਆ ਕਿ ਦੋਸ਼ੀ ਔਰਤ ਦੇ ਵਕੀਲ ਨੇ ਆਪਣੇ ਮੁਕੱਦਮੇ ’ਚ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤਾ, ਜਿਸ ਕਾਰਨ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ।

Video Ad
Video Ad