ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਦੇ ਅਗਲੇ ਹੀ ਦਿਨ ਪਾਰਟੀ ਛੱਡ ਕੇ ਰਿੰਟੂ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ

ਅੰਮ੍ਰਿਤਸਰ, 16 ਫਰਵਰੀ, ਹ.ਬ. : ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਚੋਣਾਂ ਤੋਂ ਚਾਰ ਦਿਨ ਪਹਿਲਾਂ ਕਾਂਗਰਸ ਨੂੰ ਝਟਕਾ ਦਿੱਤਾ ਹੈ। ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਦੇ ਅਗਲੇ ਹੀ ਹੀ ਦਿਨ ਪਾਰਟੀ ਛੱਡ ਕੇ ਰਿੰਟੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਟਿਕਟ ਐਲਾਨ ਹੋਣ ਦੇ ਬਾਅਦ ਤੋਂ ਹੀ ਉਨ੍ਹਾਂ ਨੇ ਖੁਦ ਨੂੰ ਸੀਮਤ ਕਰ ਲਿਆ ਸੀ ਅਤੇ ਚੋਣ ਪ੍ਰਚਾਰ ’ਤੇ ਵੀ ਨਹੀਂ ਨਿਕਲੇ ਸੀ। ਅੱਜ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਉਹ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਸੀ.ਐਮ. ਫ਼ੇਸ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਕਰਮਜੀਤ ਰਿੰਟੂ ਅੰਮ੍ਰਿਤਸਰ ਨਾਰਥ ਦਾ ਵੱਡਾ ਚਿਹਰਾ ਹਨ। 2012 ਦੀ ਚੋਣਾਂ ਵਿਚ ਕਰਮਜੀਤ ਰਿੰਟੂ ਨੂੰ ਅੰਮ੍ਰਿਤਸਰ ਨਾਰਥ ਤੋਂ ਅਨਿਲ ਜੋਸ਼ੀ ਦੇ ਖ਼ਿਲਾਫ ਟਿਕਟ ਦਿੱਤੀ ਗਈ ਸੀ। ਤਦ ਅਨਿਲ ਜੋਸ਼ੀ ਨੇ ਮੇਅਰ ਰਿੰਟੂ ਨੂੰ ਹਰਾ ਕ ਮੰਤਰੀ ਅਹੁਦਾ ਹਾਸਲ ਕੀਤਾ ਸੀ। 2017 ਵਿਚ ਰਿੰਟੂ ਨੇ ਟਿਕਟ ਮੰਗਿਆ ਲੇਕਿਨ ਉਨ੍ਹਾਂ ਮਨ੍ਹਾ ਕਰ ਦਿੱਤਾ ਗਿਆ ਅਤੇ ਸੁਨੀਲ ਦੱਤੀ ਨੂੰ ਉਮੀਦਵਾਰ ਬਣਾਇਆ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਅੱਜਕਲ੍ਹ ਪੰਜਾਬ ਵਿੱਚ ਹੀ ਹਨ। ਚੋਣਾਂ ਹੋਣ ਤੱਕ ਉਹ ਇਥੇ ਹੀ ਰਹਿਣਗੇ। ਕੇਜਰੀਵਾਲ ਜਲੰਧਰ ਵਿੱਚ ਆਮ ਆਦਮੀ ਪਾਰਟੀ ਲਈ ਨਾਰਥ, ਸੈਂਟਰਲ ਅਤੇ ਕੈਂਟ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਪਹਿਲਾਂ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿੱਚ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਮੱਥਾ ਟੇਕਣਗੇ। ਇਸ ਪਿੱਛੋਂ ਕੇਜਰੀਵਾਲ ਲੋਕਾਂ ਨਾਲ ਨੁੱਕੜ ਮੀਟਿੰਗਾਂ ਵੀ ਕਰਨਗੇ। ਇਸ ਦੇ ਨਾਲ ਹੀ ਖੁੱਲ੍ਹੀ ਕਾਰ ਵਿਚ ਜਾ ਕੇ ਰੋਡ ਸ਼ੋਅ ਵੀ ਕਰਨਗੇ। ਜਲੰਧਰ ਦੇ ਭਗਤ ਸਿੰਘ ਚੌਕ ਤੋਂ ਲੈ ਕੇ ਪਟੇਲ ਚੌਕ ਤੱਕ ਪਾਰਟੀ ਦੇ ਉਮੀਦਵਾਰ ਦਿਨੇਸ਼ ਢੱਲੇ ਦੇ ਹੱਕ ਵਿੱਚ ਪੈਦਲ ਚੋਣ ਪ੍ਰਚਾਰ ਕਰਨਗੇ।

Video Ad
Video Ad