ਪ੍ਰੇਮ ਸਬੰਧਾਂ ਵਿਚ ਰੋੜਾ ਬਣ ਰਹੇ ਪਤੀ ਦਾ ਪਤਨੀ ਵਲੋਂ ਕਤਲ

ਅਬੋਹਰ, 12 ਨਵੰਬਰ, ਹ.ਬ. : ਅਬੋਹਰ ਵਿਖੇ ਇਕ ਪਤਨੀ ਵੱਲੋਂ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਨ ਦਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਏ। ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਦੋਵਾਂ ਨੇ ਲਾਸ਼ ਨੂੰ ਘਰ ਦੇ ਅੰਦਰ ਹੀ ਟੋਇਆ ਪੁੱਟ ਕੇ ਦਫ਼ਨਾ ਦਿੱਤਾ ਅਤੇ ਉਪਰ ਟਾਇਲਾਂ ਦਾ ਫਰਸ਼ ਲਗਾ ਦਿੱਤਾ। ਇੱਥੇ ਹੀ ਬਸ ਨਹੀਂ, ਫਿਰ ਪੁਲਿਸ ਕੋਲ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਪਰ ਪੁਲਿਸ ਨੇ ਆਖ਼ਰਕਾਰ ਕਤਲ ਦਾ ਭੇਦ ਖੋਲ੍ਹ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਅਬੋਹਰ ਦੇ ਪਿੰਡ ਬਹਾਵਲਵਾਸੀ ਵਿਖੇ ਇਕ ਮਹਿਲਾ ਵੱਲੋਂ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ, ਜਿਸ ਮਗਰੋਂ ਉਸ ਦੀ ਲਾਸ਼ ਨੂੰ ਘਰ ਦੇ ਵਿਹੜੇ ਵਿਚ ਟੋਆ ਪੁੱਟ ਕੇ ਦੱਬ ਦਿੱਤਾ ਅਤੇ ਉਪਰ ਫ਼ਰਸ਼ ਲਗਾ ਦਿੱਤਾ। ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਸਾਰਾ ਸੱਚ ਸਾਹਮਣੇ ਆਇਆ ਅਤੇ ਪੁਲਿਸ ਨੇ ਮਾਂ ਬੇਟੇ ਨੂੰ ਹਿਰਾਸਤ ਵਿਚ ਲਿਆ ਅਤੇ ਘਰ ਵਿਚ ਦੱਬੀ ਲਾਸ਼ ਵੀ ਬਾਹਰ ਕਢਵਾ ਲਈ। ਜਾਣਕਾਰੀ ਅਨੁਸਾਰ 50 ਸਾਲਾ ਮ੍ਰਿਤਕ ਮੱਖਣ ਸਿੰਘ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਇਸ ਗੱਲ ਨੂੰ ਲੈ ਕੇ ਅਕਸਰ ਹੀ ਘਰ ਵਿਚ ਝਗੜਾ ਹੁੰਦਾ ਰਹਿੰਦਾ ਸੀ। ਇਸੇ ਗੱਲ ਨੂੰ ਲੈ ਕੇ ਇਕ ਮਹੀਨਾ ਪਹਿਲਾਂ ਜਦੋਂ ਝਗੜਾ ਹੋਇਆ ਤਾਂ ਮੱਖਣ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਆਪਣੇ ਬੇਟੇ ਪ੍ਰਦੀਪ ਦੇ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਘਰ ਵਿਚ ਹੀ ਦਫ਼ਨਾ ਦਿੱਤਾ ਪਰ ਜਦੋਂ ਗੁੰਮਸ਼ੁਦਗੀ ਦੀ ਰਿਪੋਰਟ ’ਤੇ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

Video Ad
Video Ad