Home ਮੰਨੋਰੰਜਨ ਪ੍ਰੋ ਸ਼ਮਸ਼ਾਦ ਅਲੀ ਫੈਨਜ਼/ਸ਼ਾਗਿਰਦ ਕਲੱਬ ਪੰਜਾਬ ਵੱਲੋਂ ਸੰਜੀਦਾ ਗਾਇਕੀ ਦੀ ਲਾਮਿਸਾਲ ਪੇਸ਼ਕਾਰੀ ਕਰਵਾਈ

ਪ੍ਰੋ ਸ਼ਮਸ਼ਾਦ ਅਲੀ ਫੈਨਜ਼/ਸ਼ਾਗਿਰਦ ਕਲੱਬ ਪੰਜਾਬ ਵੱਲੋਂ ਸੰਜੀਦਾ ਗਾਇਕੀ ਦੀ ਲਾਮਿਸਾਲ ਪੇਸ਼ਕਾਰੀ ਕਰਵਾਈ

0
ਪ੍ਰੋ ਸ਼ਮਸ਼ਾਦ ਅਲੀ ਫੈਨਜ਼/ਸ਼ਾਗਿਰਦ ਕਲੱਬ ਪੰਜਾਬ ਵੱਲੋਂ ਸੰਜੀਦਾ ਗਾਇਕੀ ਦੀ ਲਾਮਿਸਾਲ ਪੇਸ਼ਕਾਰੀ ਕਰਵਾਈ

ਵਾਸ਼ਿੰਗਟਨ, 24 ਜਨਵਰੀ (ਰਾਜ ਗੋਗਨ )-ਪ੍ਰੋ ਸ਼ਮਸ਼ਾਦ ਅਲੀ ਫੈਨਜ਼/ਸ਼ਾਗਿਰਦ ਕਲੱਬ , ਪੰਜਾਬ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿੱਚ ਕਾਲਜ ਦੇ ਸੰਗੀਤ ਵਿਭਾਗ ਦੇ ਮੁੱਖੀ ਪ੍ਰੋ ਸ਼ਮਸ਼ਾਦ ਅਲੀ ਦੁਆਰਾ ਲਿਖੀ ਨਵੀਂ ਕਿਤਾਬ ‘ਸੰਗੀਤ ਚੇਤਨਾ’ ਤੇ ਗੋਸ਼ਟੀ ਅਤੇ ਪ੍ਰੋ ਸਾਹਿਬ ਦੀ ਸੰਜੀਦਾ ਗਾਇਕੀ ਦੀ ਮਹਿਫਿਲ ਸਜਾਈ ਗਈ । ਪ੍ਰਿੰ ਡਾ ਗੁਰਜੰਟ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਕਿ ਜਿੱਥੇ ਸ਼ਮਸ਼ਾਦ ਜੀ ਦੀ ਗਾਇਕੀ ਕਮਾਲ ਹੈ ਉੱਥੇ ਉਹਨਾਂ ਦੀ ਦੀ ਪੁਸਤਕ ਵੀ ਸਮੇਂ ਦੀ ਲੋੜ ਸੀ।

ਪੁਸਤਕ ਤੇ ਪਰਚਾ ਪੜ੍ਹਦਿਆਂ ਡਾ ਰਾਏ ਬਹਾਦਰ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸੰਗੀਤ ਦੀ ਦਸ਼ਾ ਵਿੱਚ ਸੁਧਾਰ ਹੋਵੇ ਤਾਂ ਇਹ ਪੁਸਤਕ ਜ਼ਰੂਰ ਪੜਨੀ ਚਾਹੀਦੀ ਹੈ ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਜੀ ਨੇ ਕੀਤੀ ਅਤੇ ਮੁੱਖ ਮਹਿਮਾਨ ਕੁਲਜੀਤ ਸਰਹਾਲ ਹਲਕਾ ਇਨਚਾਰਜ ਬੰਗਾ ਸਨ। ਮਹਿਫਿਲ ਦੇ ਪਹਿਲੇ ਘੰਟੇ ਹੀ ਸਾਰਾ ਹਾਲ ਦਰਸ਼ਕਾਂ ਨਾਲ ਭਰ ਗਿਆ ਅਤੇ ਹਾਲ ਤੋਂ ਬਾਹਰ ਖੜੇ ਹੋਕੇ ਵੀ ਲੋਕਾਂ ਨੇ ਮਹਿਫਿਲ ਦਾ ਆਨੰਦ ਮਾਣਿਆਂ , ਪ੍ਰੋ ਸ਼ਮਸ਼ਾਦ ਅਲੀ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ।ਉਹਨਾਂ ਪਾਤਰ ਸਾਹਿਬ ਦੀਆਂ ਗ਼ਜ਼ਲਾਂ ਤੋਂ ਬਾਅਦ ਹਰਚਰਨ ਮਾਂਗਟ , ਸ਼ੌਕਤ ਢੰਡਵਾੜਵੀ ਅਤੇ ਡਾ ਜਗਤਾਰ ਹੋਰਾਂ ਦੀਆਂ ਗ਼ਜ਼ਲਾਂ ਗਾਕੇ ਖ਼ੂਬ ਰੰਗ ਬੰਨ੍ਹਿਆ । ਕੁਲਜੀਤ ਸਰਹਾਲ ਜੀ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮ ਜ਼ਰੂਰ ਹੁੰਦੇ ਰਹਿਣੇ ਚਾਹੀਦੇ ਹਨ । ਪ੍ਰਿੰ ਸਰਵਣ ਸਿੰਘ ਜੀ ਨੇ ਕਿਹਾ ਕਿ ਕਿਤਾਬ ਜਿੱਥੇ ਸੰਗੀਤ ਦੀਆਂ ਬਾਰੀਕੀਆਂ ਨੂੰ ਬਿਆਨ ਕਰਦੀ ਹੈ ਉੱਥੇ ਕਿਤਾਬ ਪੜ੍ਹਨੀ ਸ਼ੁਰੂ ਕਰਦਿਆਂ ਅੰਤ ਤੱਕ ਪੜ੍ਹੀ ਤੋਂ ਬਿਨਾ ਰਹਿ ਹੀ ਨਹੀਂ ਹੁੰਦਾ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ ਸੁਰਜੀਤ ਪਾਤਰ ਸਾਹਿਬ ਨੇ ਕਿਹਾ ਕਿ ਕਿਤਾਬ ਦਾ ਇਕ ਇਕ ਅੱਖਰ ਬਹੁਤ ਮਾਇਨੇ ਰੱਖਦਾ ਹੈ ਪਾਤਰ ਸਾਹਿਬ ਨੇ ਅੱਗੇ ਕਿਹਾ ਕਿ ਕਲੱਬ ਦੇ ਮੈਂਬਰਾਂ ਅਤੇ ਸ਼ਾਗਿਰਦਾਂ ਨੇ ਇਹ ਪ੍ਰੋਗਰਾਮ ਕਰਾ ਕੇ ਸਿੱਧ ਕਰ ਦਿੱਤਾ ਹੈ ਕਿ  ਉਹ ਆਪਣੇ ਗੁਰੂ ਨੂੰ ਅਤੇ ਉਹਨਾਂ ਦੀ ਗਾਇਕੀ ਨੂੰ ਕਿੰਨਾ ਪਿਆਰ ਅਤੇ ਸਤਿਕਾਰ ਕਰਦੇ ਹਨ। ਇਸ ਕਾਲਜ ਦੀ ਬਾਨੀ ਸਰਦਾਰ ਗੁਰਚਰਨ ਸਿੰਘ ਸ਼ੇਰਗਿੱਲ ਸਾਹਿਬ ਤੋਂ ਬਾਅਦ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰੋ ਸ਼ਮਾਸ਼ਾਦ ਅਲੀ ਖਾਨ ਦੀ ਸ਼ਰੀਕੇ ਹਿਆਤ ਮੈਡਮ ਦਰਸ਼ਣਾ ਕੌਰ , ਅਸ਼ੋਕ ਮਹਿਰਾ, ਹਰਬੰਸ ਹੀੳ , ਇਕਬਾਲ ਕਾਹਮਾ , ਦੀਪ ਕਲੇਰ , ਅਮਨਦੀਪ ਸਿੱਧੂ ( ਹਰਮਨ ਰੇਡੀਓ ਅਸਟਰੇਲੀਆ) ਅਤੇ ਪ੍ਰੋ ਜਗਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕਲੱਬ ਦੇ ਨਾਲ ਨਾਲ ਵੱਖੋ- ਵੱਖ ਸੰਸਥਾਵਾਂ ਨੇ ਪ੍ਰੋ ਸ਼ਮਸ਼ਾਦ ਅਲੀ ਦਾ ਸਨਮਾਨ ਕੀਤਾ ਜ਼ਿਹਨਾਂ ਵਿੱਚ ਹਰਮਨ ਰੇਡੀਓ ਅਸਟਰੇਲੀਆ ਵੱਲੋਂ ਮਾਣ ਪੰਜਾਬ ਦਾ ਸਨਮਾਨ, ਧੀਰਜ ਨਿਊਯਾਰਕ ਅਤੇ ਉਸਤਾਦ ਸ਼ਾਇਰ ਡਾ ਜਗਤਾਰ ਜੀ ਦੇ ਬੇਟੀ ਵੱਲੋਂ ਉਸਤਾਦ ਸ਼ਾਇਰ ਡਾ ਜਗਤਾਰ ਯਾਦਗਾਰੀ ਅਵਾਰਡ, ਕਰਾਈਮ ਇਨਵੈਸਟੀਗੇਸ਼ਨ ਟੀਮ ਨਵਾਂ ਸ਼ਹਿਰ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਬਹੁਤ ਦਿਲਕਸ਼ ਅੰਦਾਜ਼ ਵਿੱਚ ਕੀਤਾ , ਅਖੀਰ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਅਸ਼ੋਕ ਬੰਗਾ ਨੇ ਸਾਰਿਆਂ ਦਾ ਦਿਲੋਂ ਧੰਨਵਾਦ  ਕੀਤਾ।