
ਚੰਡੀਗੜ੍ਹ, 14 ਫ਼ਰਵਰੀ, ਹ.ਬ. : ਪੰਜਾਬੀ ਗਾਇਕ ਗਿੱਪੀ ਗਰੇਵਾਲ, ਐਲੀ ਮਾਂਗਟ ਅਤੇ ਵੱਡਾ ਗਰੇਵਾਲ ਇੱਕ ਵਾਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਤਿੰਨਾਂ ਖਿਲਾਫ ਡੀਜੀਪੀ ਕੋਲ ਸ਼ਿਕਾਇਤ ਕੀਤੀ ਗਈ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਗੀਤਾਂ ’ਚ ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕੀਤਾ ਹੈ। ਇਸ ਨਾਲ ਨੌਜਵਾਨਾਂ ’ਤੇ ਗਲਤ ਪ੍ਰਭਾਵ ਪਵੇਗਾ।
ਇਸ ਦੇ ਨਾਲ ਹੀ ਅਜਿਹਾ ਕਰਕੇ ਉਹ ਪੰਜਾਬ-ਹਰਿਆਣਾ ਹਾਈਕੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸੈਕਟਰ-41 ਦੇ ਰਹਿਣ ਵਾਲੇ ਪੰਡਿਤ ਰਾਓ ਨੇ ਸੋਮਵਾਰ ਨੂੰ ਆਪਣੀ ਸ਼ਿਕਾਇਤ ’ਚ ਦੱਸਿਆ ਹੈ ਕਿ ਗਿੱਪੀ ਗਰੇਵਾਲ ਨੇ ਵੈਲਪੁਣਾ, ਐਲੀ ਮਾਂਗਟ ਅਤੇ ਵੱਡਾ ਗਰੇਵਾਲ ਨੇ ਸਨੀਫ ਗਾਣੇ ਵਿੱਚ ਨਸ਼ੇ ਨੂੰ ਪ੍ਰਮੋਟ ਕੀਤਾ ਹੈ।