Home ਤਾਜ਼ਾ ਖਬਰਾਂ ਪੰਜਾਬੀ ਗਾਇਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਪੰਜਾਬੀ ਗਾਇਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

0
ਪੰਜਾਬੀ ਗਾਇਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਲੁੱਟ ਲਏ ਸੋਨੇ ਦੇ ਗਹਿਣੇ, ਆਈਫੋਨ ਤੇ 35 ਹਜ਼ਾਰ ਨਕਦੀ

ਹੈਰੀ ਰਾਣਾ ਨੂੰ ਸ਼ਰਾਰਤੀ ਅਨਸਰਾਂ ਨੇ ਬਣਾਇਆ ਨਿਸ਼ਾਨਾ

ਅੰਮ੍ਰਿਤਸਰ, 10 ਮਾਰਚ (ਹਿਮਾਂਸ਼ੂ ਸ਼ਰਮਾ) : ਵੱਡੀ ਖ਼ਬਰ ਅੰਮ੍ਰਿਤਸਰ ਤੋਂ ਆ ਰਹੀ ਹੈ, ਜਿੱਥੇ ਪੰਜਾਬੀ ਗਾਇਕ ਹੈਰੀ ਰਾਣਾ ’ਤੇ ਸ਼ਰਾਰਤੀ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੱਥੇ ਹੀ ਬਸ ਨਹੀਂ, ਸਗੋਂ ਉਹ ਗਾਇਕ ਦੇ ਸਾਥੀਆਂ ਕੋਲੋਂ ਸੋਨੇ ਦੇ ਗਹਿਣੇ, ਆਈਫੋਨ ਅਤੇ 35 ਹਜ਼ਾਰ ਰੁਪਏ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ। ਕਿਵੇਂ ਵਾਪਰੀ ਇਹ ਸਾਰੀ ਵਾਰਦਾਤ ਆਓ ਜਾਣਦੇ ਆਂ..
ਪੰਜਾਬੀ ਲੋਕ ਗਾਇਕ ਹੈਰੀ ਰਾਣਾ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦਾ ਇੱਕ ਝਗੜਾ ਹੋਇਆ। ਉਹ ਸਵੇਰੇ 4 ਵਜੇ ਇੱਕ ਪ੍ਰੋਗਰਾਮ ਵਿੱਚ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੇ ਸੀ। ਰਾਤ ਦੇ ਪ੍ਰੋਗਰਾਮ ਵਿੱਚ ਦੇਰੀ ਹੋਣ ਕਾਰਨ ਉਹ ਸਵੇਰੇ 4 ਵਜੇ ਅੰਮ੍ਰਿਤਸਰ ਪਹੁੰਚੇ। ਇੱਥੇ ਪਹੁੰਚ ਕੇ ਰੇਲਵੇ ਸਟੇਸ਼ਨ ’ਤੇ ਚਾਹ ਪੀਣ ਲਈ ਰੁਕ ਗਏ।