ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਮੌਤ

ਜੰਡਿਆਲਾ ਗੁਰੂ, 30 ਮਾਰਚ, ਹ.ਬ : ਪ੍ਰਸਿੱਧ ਪੰਜਾਬੀ ਗਾਇਕ ਦਿਲਜਾਨ ਅੱਜ ਸਵੇਰੇ ਇਕ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਦਿਲਜਾਨ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਜਾ ਰਹੇ ਸਨ ਜਦੋਂ ਜੰਡਿਆਲਾ ਗੁਰੂ ਨੇੜੇ ਹਾਦਸਾ ਵਾਪਰ ਗਿਆ, ਦਿਲਜਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦਿਲਜਾਨ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਪੁਲਿਸ ਨੇ ਮੌਕੇ ’ਤੇ ਪੁੱਜੇ ਲਾਸ਼ ਕਬਜ਼ੇ ਵਿਚ ਲੈ ਲਈ ਜਿਸ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਜੰਡਿਆਲਾ ਗੁਰੂ ਥਾਣੇ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦਿਲਜਾਨ ਦੀ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਜੋ ਪੁਲ ਨੇੜੇ ਪਹੁੰਚ ਕੇ ਬੇਕਾਬੂ ਹੋ ਗਈ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਦਿਲਜਾਨ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਣ ਦੀ ਯਤਨ ਕੀਤਾ ਪਰ ਉਹ ਦਮ ਤੋੜ ਚੁੱਕੇ ਸਨ। ਦਿਲਜਾਨ ਦੇ ਪਿਤਾ ਮਦਨ ਮਡਾਰ ਨੇ ਦੱਸਿਆ ਕਿ 2 ਅਪ੍ਰੈਲ ਨੂੰ ਉਸ ਦਾ ਨਵਾਂ ਗੀਤ ਤੇਰੇ ਵਰਗਾ ਰਿਲੀਜ਼ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਦੁਨੀਆਂ ਤੋਂ ਰੁਖਸਤ ਹੋ ਗਿਆ। ਦਿਲਜਾਨ ਦੀ ਮੌਤ ਨਾਲ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਟੀ.ਵੀ. ਪ੍ਰੋਗਰਾਮ ਸੁਰ ਖੇਤਰ ਵਿਚ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਦੌਰਾਨ ਦਿਲਜਾਨ ਜੇਤੂ ਰਹੇ ਸਨ ਅਤੇ ਰਾਤੋ-ਰਾਤ ਮਸ਼ਹੂਰ ਹੋ ਗਏ। ਉਨ੍ਹਾਂ ਨੂੰ ਦੇਸ਼ ਦੇ ਬਿਹਤਰੀਨ ਗਾਇਕਾਂ ਵਿਚੋਂ ਇਕ ਮੰਨਿਆ ਜਾਂਦਾ ਸੀ।

Video Ad
Video Ad