Home ਤਾਜ਼ਾ ਖਬਰਾਂ ਪੰਜਾਬੀ ਗਾਇਕ ਦੇ ਸ਼ੋਅ ਵਿਚ ਬੰਬ ਦੀ ਸੂਚਨਾ ਨਿਕਲੀ ਅਫ਼ਵਾਹ

ਪੰਜਾਬੀ ਗਾਇਕ ਦੇ ਸ਼ੋਅ ਵਿਚ ਬੰਬ ਦੀ ਸੂਚਨਾ ਨਿਕਲੀ ਅਫ਼ਵਾਹ

0


ਲੁਧਿਆਣਾ, 17 ਅਪ੍ਰੈਲ, ਹ.ਬ. : ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਸ਼ਨੀਵਾਰ ਨੂੰ ਲੁਧਿਆਣਾ ਦੇ ਇਨਡੋਰ ਸਟੇਡੀਅਮ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਇਹ ਸਮਾਗਮ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ। ਪੂਰਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਇਸੇ ਦੌਰਾਨ ਕਿਸੇ ਨੇ ਪੁਲਸ ਕੰਟਰੋਲ ਰੂਮ ਨੂੰ ਫੋਨ ਕਰਕੇ ਇਨਡੋਰ ਸਟੇਡੀਅਮ ਵਿੱਚ ਬੰਬ ਰੱਖਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਅਤੇ ਥਾਣਿਆਂ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਲੋਕਾਂ ਦੀ ਭੀੜ ਨੂੰ ਦੇਖਦਿਆਂ ਪੁਲਿਸ ਕਿਸੇ ਕਿਸਮ ਦਾ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਸੀ ਅਤੇ ਨਾ ਹੀ ਪੁਲਿਸ ਤੁਰੰਤ ਸੂਚਨਾ ਦੇ ਕੇ ਇੱਥੇ ਭਗਦੜ ਮਚਾਉਣਾ ਚਾਹੁੰਦੀ ਸੀ । ਇਸ ਤੋਂ ਬਾਅਦ ਪੁਲਿਸ ਨੇ ਬੜੀ ਸੂਝ-ਬੂਝ ਨਾਲ ਕਾਰਵਾਈ ਕੀਤੀ ਅਤੇ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਵਿਅਕਤੀ ਨੇ ਆਈਸਕ੍ਰੀਮ ਵੇਚਣ ਵਾਲੇ ਦੁਕਾਨਦਾਰ ਦਾ ਫ਼ੋਨ ਲੈ ਕੇ ਪੁਲਿਸ ਨੂੰ ਝੂਠੀ ਸੂਚਨਾ ਦਿੱਤੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਰਾਹਤ ਦਾ ਸਾਹ ਲਿਆ।