ਅੰਮ੍ਰਿਤਸਰ, 5 ਮਈ, ਹ.ਬ. : ਪੰਜਾਬੀ ਫਿਲਮ ਅਤੇ ਮਿਊਜਿਕ ਇੰਡਸਟਰੀ ਦੇ ਮਸ਼ਹੂਰ ਨਾਂ ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ। ਫੇਸਬੁੱਕ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੱਬੂ ਮਾਨ ਨੇ ਇਸ ਦੀ ਜਾਣਕਾਰੀ ਇੰਸਟਾਗਰਾਮ ’ਤੇ ਸਟੋਰੀ ਪਾ ਕੇ ਦਿੱਤੀ ਹੈ ਤਾਕਿ ਫੈਂਸ ਨੂੰ ਵੀ ਇਸ ਦੀ ਜਾਣਕਾਰੀ ਮਿਲ ਸਕੇ।
ਘਟਨਾ ਬੀਤੀ ਸ਼ਾਮ ਦੀ ਹੈ। ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਅਚਾਨਕ ਬੰਦ ਹੋ ਗਿਆ ਅਤੇ ਉਹ ਫੇਸਬੁੱਕ ’ਤੇ ਦਿਖਣਾ ਵੀ ਬੰਦ ਹੋ ਗਏ। ਜਿਸ ਤੋਂ ਬਾਅਦ ਬੱਬੂ ਮਾਨ ਦੀ ਸੋਸ਼ਲ ਮੀਡੀਆ ਟੀਮ ਨੇ ਫੇਸਬੁੱਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਇੰਸਟਾਗਰਾਮ ’ਤੇ ਵੀ ਇਸ ਦੀ ਜਾਣਕਾਰੀ ਸਾਂਝੀ ਕੀਤੀ। ਫੇਸਬੁੱਕ ਨੇ ਫਿਲਹਾਲ ਬੱਬੂ ਮਾਨ ਦੇ ਪੇਜ ਨੂੰ ਲੌਕ ਕਰ ਦਿੱਤਾ ਹੈ ਤੇ ਨਾਲ ਹੀ ਅਕਾਊਂਟ ਦੇ ਹੈਕ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਬੱਬੂ ਮਾਨ ਅਪਣੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਨਾਲ ਅਪਣੇ ਫੈਂਸ ਦੇ ਨਾਲ ਸੰਪਰਕ ਵਿਚ ਹਨ।