ਤੇਜ਼ਧਾਰ ਹਥਿਆਰ ਨਾਲ ਸਰੀਰ ਅਤੇ ਸਿਰ ’ਤੇ ਕੀਤੇ ਕਈ ਵਾਰ
ਨਿਊ ਯਾਰਕ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਉਤੇ ਅਮਰੀਕਾ ਵਿਚ ਕਾਤਲਾਨਾ ਹਮਲਾ ਹੋਇਆ ਹੈ। ਹਮਲਾਵਰ ਨੇ ਸਿੱਖੀ ਸਰੂਪ ਕਾਰਨ ਅਮਨ ਧਾਲੀਵਾਲ ਨੂੰ ਨਿਸ਼ਾਨਾ ਬਣਾਇਆ ਅਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨੇ ਸ਼ੁਰੂ ਕਰ ਦਿਤੇ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਰੀਰ ’ਤੇ ਡੂੰਘੇ ਜ਼ਖ਼ਮ ਹੋਣ ਦੇ ਬਾਵਜੂਦ ਅਮਨ ਧਾਲੀਵਾਲ ਨੇ ਹਮਲਾਵਰ ਨੂੰ ਕਾਬੂ ਕਰ ਲਿਆ। ਅਮਨ ਧਾਲੀਵਾਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
