ਸੁਰਖੀਆ ‘ਚ ਰਹਿਣ ਵਾਲੇ ਐਡਵੋਕੇਟ ਲਖਣਪਾਲ ਵੀ ਨਿਭਾਉਣਗੇ ਫਿਲਮ ‘ਚ ਅਹਿਮ ਕਿਰਦਾਰ
ਮਾਨਸਾ, 30 ਅਪ੍ਰੈਲ ( ਬਿਕਰਮ ਵਿੱਕੀ): ਨਵੀਂ ਬਣ ਰਹੀ ਪੰਜਾਬੀ ਫਿਲਮ ਚਿੜਿਆ ਦਾ ਚੰਬਾ ਵਿੱਚ ਮਾਨਸਾ ਦੇ ਨੌਜਵਾਨਾਂ ਵੱਲੋਂ ਵੱਖ ਵੱਖ ਕਿਰਦਾਰ ਨਿਭਾਏ ਗਏ । ਪੰਜਾਬੀ ਫਿਲਮਾਂ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਵੱਲੋਂ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਗਈ ਇਸ ਤੋਂ ਇਲਾਵਾ ਸਿਵਜੋਤ ਤੇ ਹੋਰ ਪੰਜਾਬੀ ਸਿਤਾਰਿਆਂ ਵੱਲੋਂ ਫਿਲਮ ਵਿੱਚ ਅਹਿਮ ਰੋਲ ਅਦਾ ਕੀਤਾ ਗਿਆ ਹੈ ।ਮੁੱਖ ਕਲਾਕਾਰਾ ਤੋਂ ਇਲਾਵਾ ਮਾਨਸਾ ਦੇ ਲਖਵਿੰਦਰ ਸਿੰਘ ਲਖਣਪਾਲ ਐਡਵੋਕੇਟ ਰਣਧੀਰ ਸਿੰਘ ਧੀਰਾ ਹਰਪ੍ਰੀਤ ਸਿੰਘ ਬੈਣੀਵਾਲ ਕੁਲਵਿੰਦਰ ਸਿੰਘ ਸਰਪੰਚ ਵੱਲੋਂ ਰੋਲ ਅਦਾ ਕਰ ਰਹੇ ਹਨ । ਸੈਟ ਤੇ ਯੋਗਰਾਜ ਸਿੰਘ ਵੱਲੋਂ ਦੱਸਿਆ ਗਿਆ ਕਿ ਫਿਲਮ ਇੱਕ ਸਮਾਜਿਕ ਸਨੇਹਾਂ ਦੇ ਕੇ ਜਾਵੇਗੀ । ਸੈਟ ਤੇ ਪਰਮਪ੍ਰੀਤ ਸਿੰਘ ਮਾਨ ਮਲਕੀਤ ਖੋਖਰ ਗੁਰਵਿੰਦਰ ਰੱਲਾ ਜੱਸੀ ਗੁਰਦਾਸਪੁਰ ਮੰਨੀਸ ਰੱਲਾ ਤੋਂ ਇਲਾਵਾ ਟੀਮ ਲਖਣਪਾਲ ਵੀ ਯੋਗਰਾਜ ਨੂੰ ਮਿਲੀ ਫਿਲਮ ਦੀ ਸੂਟਿੰਗ ਪਿੰਡ ਪੰਨੂਆ ਖਰੜ ਵਿਖੇ ਚੱਲ ਰਹੀ ਹੈ ।
