Home ਭਾਰਤ ਪੰਜਾਬੀ ਬਾਗ ’ਚ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਿਆ, 1 ਮਜ਼ਦੂਰ ਦੀ ਮੌਤ

ਪੰਜਾਬੀ ਬਾਗ ’ਚ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਿਆ, 1 ਮਜ਼ਦੂਰ ਦੀ ਮੌਤ

0
ਪੰਜਾਬੀ ਬਾਗ ’ਚ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਿਆ, 1 ਮਜ਼ਦੂਰ ਦੀ ਮੌਤ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੇ ਪੰਜਾਬੀ ਬਾਗ ਵਿੱਚ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪੁੱਜ ਗਈਆਂ।
ਇਹ ਹਾਦਸਾ ਸਵੇਰੇ ਸਾਢੇ 9 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਉਸਾਰੀ ਅਧੀਨ ਰੇਲਵੇ ਬ੍ਰਿਜ ਦਾ ਕੰਮ ਸਾਲ 2014 ’ਚ ਬੰਦ ਕਰ ਦਿੱਤਾ ਗਿਆ ਸੀ। ਅੱਜ ਸਵੇਰੇ ਬ੍ਰਿਜ ਦਾ ਇੱਕ ਹਿੱਸਾ ਅਚਾਨਕ ਚਾਰ ਟਰੱਕਾਂ ’ਤੇ ਡਿੱਗ ਗਿਆ। ਹਾਦਸੇ ਵਿੱਚ ਅਸ਼ੋਕ ਪਾਰਕ, ਨੇੜੇ ਮਾਤਾ ਮੰਦਿਰ ਵਾਸੀ ਰਾਮ ਬਹਾਦੁਰ (50 ਸਾਲ) ਦੀ ਮੌਤ ਹੋ ਗਈ। ਉਹ ਮੂਲ ਰੂਪ ਵਿੱਚ ਯੂਪੀ ਦੇ ਫਤੇਹਪੁਰ ਦਾ ਵਾਸੀ ਸੀ। ਉਹ ਰਾਤ ਨੂੰ ਟਰੱਕਾਂ ਦੀ ਪਾਰਕਿੰਗ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ।

ਉਹ ਟਰੰਪ ਨੰਬਰ-ਡੀਐਲ 1 ਐਲਪੀ 5677 ਵਿੱਚ ਸੋ ਰਿਹਾ ਸੀ। ਤਦੇ ਅਚਾਨਕ ਬ੍ਰਿਜ ਦਾ ਇੱਕ ਹਿੱਸਾ ਟਰੱਕ ’ਤੇ ਡਿੱਗ ਗਿਆ। ਮਲਬੇ ਵਿੱਚ ਦਬਣ ਨਾਲ ਉਸ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਟੀਮ, ਕੈਟ ਐਂਬੂਲੈਂਸ ਅਤੇ ਪੰਜਾਬੀ ਬਾਗ ਦੇ ਐਸਐਚਓ ਮੌਕੇ ’ਤੇ ਮੌਜੂਦ ਰਹੇ। ਦੱਸ ਦੇਈਏ ਕਿ ਬੀਤੇ ਦਿਨੀਂ ਦੁਆਰਕਾ ਐਕਸਪ੍ਰੈਸ ਵੇਅ ਦੇ ਉਸਾਰੀ ਅਧੀਨ ਫਲਾਈਓਵਰ ਦਾ ਇੱਕ ਹਿੱਸਾ ਵੀ ਡਿੱਗ ਗਿਆ ਸੀ। ਗੁਰੂਗ੍ਰਾਮ ਦੇ ਦੌਲਤਾਬਾਦ ਚੌਕ ਦੇ ਨੇੜੇ ਦੁਆਰਕਾ ਐਕਸਪ੍ਰੈਸ ਵੇਅ ਦੇ ਉਸਾਰੀ ਅਧੀਨ ਫਲਾਈਓਵਰ ਦਾ ਇੱਕ ਹਿੱਸਾ ਡਿੱਗ ਗਿਆ।
ਮੌਕੇ ’ਤੇ ਮੌਜੂਦ ਮਜ਼ਦੂਰਾਂ ਦੇ ਮੁਤਾਬਕ ਫਲਾਈਓਵਰ ਦਾ ਹਿੱਸਾ ਡਿੱਗਣ ਬਾਅਦ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਮਜ਼ਦੂਰ ਇੱਧਰ-ਉੱਧਰ ਭੱਜਣ ਲੱਗ ਪਏ। ਕਿਸਮਤ ਨਾਲ ਉੱਥੇ ਬਹੁਤ ਘੱਟ ਮਜ਼ਦੂਰ ਸਨ। ਇਸ ਕਾਰਨ ਜ਼ਿਆਦਾ ਲੋਕ ਇਸ ਦੀ ਲਪੇਟ ਵਿੱਚ ਨਹੀਂ ਆਏ। ਮਜ਼ਦੂਰਾਂ ਮੁਤਾਬਕ ਫਲਾਈਓਵਰ ਦੀ ਉਸਾਰੀ ਕਾਰਜ ਵਿੰਚ ਜਮ ਕੇ ਲਾਪਰਵਾਹੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਜ਼ਖਮੀ ਹੋਏ ਦੋ ਮਜ਼ਦੂਰਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।