Home ਤਾਜ਼ਾ ਖਬਰਾਂ ਪੰਜਾਬੀ ਹੋਵੇਗਾ ‘ਆਪ’ ਦਾ ਮੁੱਖ ਮੰਤਰੀ ਉਮੀਦਵਾਰ, ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ਨਾਂ ਦਾ ਐਲਾਨ

ਪੰਜਾਬੀ ਹੋਵੇਗਾ ‘ਆਪ’ ਦਾ ਮੁੱਖ ਮੰਤਰੀ ਉਮੀਦਵਾਰ, ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ਨਾਂ ਦਾ ਐਲਾਨ

0
ਪੰਜਾਬੀ ਹੋਵੇਗਾ ‘ਆਪ’ ਦਾ ਮੁੱਖ ਮੰਤਰੀ ਉਮੀਦਵਾਰ, ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ਨਾਂ ਦਾ ਐਲਾਨ

ਚੰਡੀਗੜ੍ਹ, 16 ਮਾਰਚ, ਹ.ਬ. : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਪੰਜਾਬੀ ਹੋਵੇਗਾ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ। ਦੋਵੇਂ ਨੇਤਾ 21 ਮਾਰਚ ਨੂੰ ਬਾਘਾਪੁਰਾਣਾ ਵਿਚ ਆਪ ਦੀ ਕਿਸਾਨ ਮਹਾਪੰਚਾਇਤ ਦੀ ਤਿਆਰੀਆਂ ਨੂੰ ਲੈ ਕੇ ਇੱਥੇ ਮੀਡੀਆ ਨਾਲ ਗੱਲ ਕਰ ਰਹੇ ਸੀ।
ਭਗਵੰਤ ਮਾਨ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਚਲਦਿਆਂ ਕੇਂਦਰ ਸਰਕਾਰ ਕਿਸਾਨਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਫਸੀਆਈ ਦੇ ਆਗਾਮੀ ਸੀਜ਼ਨ ਵਿਚ ਗੁਣਵੱਤਾ ਅਤੇ ਰੱਖ ਰਖਾਅ ਦੇ ਨਾਂ ’ਤੇ ਫਸਲਾਂ ਦੀ ਖਰੀਦ ਦੇ ਨਿਯਮਾਂ ਨੂੰ ਸਖ਼ਤ ਬਣਾਏ ਜਾਣ ਨਾਲ ਇਸ ਦਾ ਪਤਾ ਚਲਦਾ ਹੈ । ਐਫਸੀਆਈ ਦਾ ਪ੍ਰਸਤਾਵ ਹੈ ਕਿ ਕਣਕ ਅਤੇ ਝੋਨੇ ਦੇ ਲਈ ਨਮੀ ਨੂੰ 14 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇ। ਇਹ ਤਰਕ ਵੀ ਦਿੱਤਾ ਕਿ ਕਣਕ ਦੇ ਨਾਲ ਖੁਰਾਕੀ ਪਦਾਰਥਾਂ ਦੀ ਖਰੀਦ ਨਹੀਂ ਕੀਤੀ ਜਾਵੇਗੀ ਕਿਉਂਕਿ ਭੰਡਾਰਨ ਦੌਰਾਨ ਖੁਰਾਕੀ ਪਦਾਰਥ ਇੱਕ ਦੂਜੇ ਨਾਲ ਮਿਲ ਜਾਂਦੇ ਹਨ। ਇਨ੍ਹਾਂ Îਨਿਯਮਾਂ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਵਧੇਗੀ। ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਕਿਸਾਨਾਂ ਦਾ ਗਲ਼ਾ ਘੁਟਣ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਕੇਂਦਰ ਸਰਕਾਰ ਅਜਿਹਾ ਕਰ ਰਹੀ ਹੈ। ਹਾਲ ਹੀ ਵਿਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਐਮਐਸਪੀ ਸਿਰਫ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦਾ ਜ਼ਮੀਨੀ ਰਿਕਾਰਡ ਸਰਕਾਰ ਦੇ ਕੋਲ ਹੈ। ਜਦ ਕਿ ਪੰਜਾਬ ਵਿਚ 45 ਫੀਸਦੀ ਛੋਟੇ ਕਿਸਾਨ ਪਟੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਇਸ ਨਾਲ ਹਜ਼ਾਰਾਂ ਕਿਸਾਨ ਐਮਐਸਪੀ ਦੇ ਲਾਭ ਤੋਂ ਵਾਂਝੇ ਹੋ ਜਾਣਗੇ। ਅਜਿਹੇ ਨਿਯਮਾਂ ਦਾ ਐਲਾਨ ਤਦ ਕੀਤਾ ਜਾ ਰਿਹੈ ਜਦ ਨਵੀਂ ਫਸਲ ਆਉਣ ਵਿਚ ਫਿਰ ਇੱਕ ਮਹੀਨੇ ਦਾ ਸਮਾਂ ਬਚਿਆ ਹੈ।