Home ਤਾਜ਼ਾ ਖਬਰਾਂ ਪੰਜਾਬ ਕਾਂਗਰਸ ਨੇ ਬਣਾਈ 22 ਬੁਲਾਰਿਆਂ ਦੀ ਫੌਜ

ਪੰਜਾਬ ਕਾਂਗਰਸ ਨੇ ਬਣਾਈ 22 ਬੁਲਾਰਿਆਂ ਦੀ ਫੌਜ

0
ਪੰਜਾਬ ਕਾਂਗਰਸ ਨੇ ਬਣਾਈ 22 ਬੁਲਾਰਿਆਂ ਦੀ ਫੌਜ

ਸਾਂਸਦ ਰਵਨੀਤ ਬਿੱਟੂ ਅਤੇ ਮਨੀਸ਼ ਤਿਵਾੜੀ ਦਾ ਨਾਂ ਗਾਇਬ
ਚੰਡੀਗੜ੍ਹ, 2 ਅਗਸਤ, ਹ.ਬ. : ਪੰਜਾਬ ਕਾਂਗਰਸ ਨੇ ਰਾਜ ਵਿਚ ਪਾਰਟੀ ਦੀ ਪੈਰਵੀ ਦੇ ਲਈ 22 ਬੁਲਾਰਿਆਂ ਦੀ ਫੌਜ ਉਤਾਰ ਦਿੱਤੀ। ਇਸ ਵਿਚ 7 ਮੁੱਖ ਬੁਲਾਰੇ ਵੀ ਬਣਾਏ ਗਏ ਹਨ। ਜਿਸ ਵਿਚ ਸਾਂਸਦ ਡਾ. ਅਮਰ ਸਿੰਘ ਨੂੰ ਜਗ੍ਹਾ ਦਿੱਤੀ ਗਈ। ਇਸ ਵਿਚ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਦਾ ਨਾਂ ਗਾਇਬ ਹੈ। 18 ਵਿਧਾਇਕਾਂ ਵਿਚੋਂ ਸਿਰਫ ਪਰਗਟ ਸਿੰਘ ਅਤੇ ਸੁਖਵਿੰਦਰ ਕੋਟਲੀ ਨੂੰ ਐਮਐਲਏ ਦੇ ਤੌਰ ’ਤੇ ਜਗ੍ਹਾ ਦਿੱਤੀ ਗਈ।
ਖ਼ਾਸ ਗੱਲ ਇਹ ਹੈ ਕਿ ਲੁਧਿਆਣਾ ਵਿਚ ਇੰਪਰੂਵਮੈਂਟ ਟਰੱਸਟ ਵਿਚ ਕਰੱਪਸ਼ਨ ਕੇਸ ਵਿਚ ਫਸੇ ਸਾਬਕਾ ਚੇਅਰਮੈਨ ਰਮਨ ਸੁਬਰਾਮਣਯਮ ਨੂੰ ਵੀ ਬੁਲਾਰਾ ਬਣਾਇਆ ਗਿਆ। ਫਿਲਹਾਲ ਉਹ ਵਿਜੀਲੈਂਸ ਦੀ ਪਕੜ ਤੋਂ ਬਾਹਰ ਹਨ।