Home ਤਾਜ਼ਾ ਖਬਰਾਂ ਪੰਜਾਬ ‘ਚ ਕਰੋਨਾ ਦਾ ਕਹਿਰ ਜਾਰੀ, 56 ਹੋਰ ਲੋਕਾਂ ਦੀ ਮੌਤ ਹੋਈ

ਪੰਜਾਬ ‘ਚ ਕਰੋਨਾ ਦਾ ਕਹਿਰ ਜਾਰੀ, 56 ਹੋਰ ਲੋਕਾਂ ਦੀ ਮੌਤ ਹੋਈ

0
ਪੰਜਾਬ ‘ਚ ਕਰੋਨਾ ਦਾ ਕਹਿਰ ਜਾਰੀ, 56 ਹੋਰ ਲੋਕਾਂ ਦੀ ਮੌਤ ਹੋਈ

ਚੰਡੀਗੜ੍ਹ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬ ‘ਚ ਵੀਰਵਾਰ ਨੂੰ ਕੋਰੋਨਾ ਕਾਰਨ 56 ਮੌਤਾਂ ਹੋਈਆਂ ਹਨ, ਜਦਕਿ 3119ਨਵੇਂ ਕੇਸ ਆਏ ਸਾਹਮਣੇ ਹਨ, ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 26,389 ਹੋ ਗਈ ਹੈ। ਸੂਬੇ ‘ਚ ਹੁਣ ਤਕ ਕੁੱਲ ਪਾਜ਼ੀਟਿਵ 2,63,090 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 2,29,367 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਨ੍ਹਾਂ ‘ਚੋਂ 7334 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਵੀਰਵਾਰ ਨੂੰ ਸੂਬੇ ‘ਚ ਕੁੱਲ 46372 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 3119 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ ‘ਚ ਹੁੱਣ ਤੱਕ 62,35,386 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਵੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ, ਜਿਸ ਦੇ ਚੱਲਦੇ ਵੀਰਵਾਰ ਨੂੰ ਲੁਧਿਆਣਾ ‘ਚ 425, ਜਲੰਧਰ 419, ਐਸ.ਏ.ਐਸ. ਨਗਰ 456, ਪਟਿਆਲਾ 354, ਅੰਮ੍ਰਿਤਸਰ 317, ਹੁਸ਼ਿਆਰਪੁਰ 126, ਬਠਿੰਡਾ 74, ਗੁਰਦਾਸਪੁਰ 138, ਕਪੂਰਥਲਾ 177, ਐਸ.ਬੀ.ਐਸ. ਨਗਰ 47, ਪਠਾਨਕੋਟ 46, ਸੰਗਰੂਰ 95, ਫ਼ਿਰੋਜ਼ਪੁਰ 22, ਰੋਪੜ 52, ਫਰੀਦਕੋਟ 66, ਫ਼ਾਜ਼ਿਲਕਾ 18, ਸ੍ਰੀ ਮੁਕਤਸਰ ਸਾਹਿਬ 76, ਫ਼ਤਿਹਗੜ੍ਹ ਸਾਹਿਬ 34, ਤਰਨਤਾਰਨ 58, ਮੋਗਾ 51, ਮਾਨਸਾ 45 ਅਤੇ ਬਰਨਾਲਾ ‘ਚ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਸੂਬੇ ‘ਚ ਵੀਰਵਾਰ ਨੂੰ 56 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਇਸ ‘ਚ ਅੰਮ੍ਰਿਤਸਰ 7, ਬਰਨਾਲਾ 2, ਬਠਿੰਡਾ 2, ਫਰੀਦਕੋਟ 1, ਫਾਜ਼ਿਲਕਾ 1, ਫਿਰੋਜ਼ਪੁਰ 2, ਗੁਰਦਾਸਪੁਰ 1, ਹੁਸ਼ਿਆਰਪੁਰ 12, ਜਲੰਧਰ 8, ਕਪੂਰਥਲਾ 3, ਲੁਧਿਆਣਾ 4, ਐੱਸ.ਏ.ਐੱਸ ਨਗਰ 2, ਪਟਿਆਲਾ 6, ਸੰਗਰੂਰ 3 ਅਤੇ ਤਰਨਤਾਰਨ ‘ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।