Home Punjab Election ਪੰਜਾਬ ’ਚ ਚੋਣਾਂ ਦੇ ਕੀ ਹੋਣਗੇ ਨਤੀਜੇ, ਸਿਆਸੀ ਮਾਹਰ ਵੀ ਭੰਬਲਭੂਸੇ ’ਚ ਪਏ

ਪੰਜਾਬ ’ਚ ਚੋਣਾਂ ਦੇ ਕੀ ਹੋਣਗੇ ਨਤੀਜੇ, ਸਿਆਸੀ ਮਾਹਰ ਵੀ ਭੰਬਲਭੂਸੇ ’ਚ ਪਏ

0
ਪੰਜਾਬ ’ਚ ਚੋਣਾਂ ਦੇ ਕੀ ਹੋਣਗੇ ਨਤੀਜੇ, ਸਿਆਸੀ ਮਾਹਰ ਵੀ ਭੰਬਲਭੂਸੇ ’ਚ ਪਏ

ਚੰਡੀਗੜ੍ਹ, 23 ਫਰਵਰੀ, ਹ.ਬ. : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਹੁਣ 10 ਮਾਰਚ ਦੇ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ, ਜਦੋਂ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ। ਚੋਣ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਮਾਹਿਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿਚ ਜ਼ਿਆਦਾਤਰ ਵਿਚ ਇਹੀ ਆਖਿਆ ਜਾ ਰਿਹਾ ਏ ਕਿ ਇਸ ਵਾਰ ਕਿਸੇ ਪਾਰਟੀ ਨੂੰ ਬਹੁਮਤ ਮਿਲਣ ਦੀ ਉਮੀਦ ਨਹੀਂ ਬਲਕਿ ਪੰਜਾਬ ਵਿਚ ਨਵੀਂ ਸਿਆਸੀ ਖਿਚੜੀ ਪੱਕੇਗੀ। ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਪੰਜਾਬ ਵਿਚ ਤ੍ਰਿਸ਼ੰਕੂ ਅਸੈਂਬਲੀ ਦੀ ਨੌਬਤ ਆ ਸਕਦੀ ਐ ਅਤੇ ਜੇਕਰ ਅਜਿਹਾ ਹੋਇਆ ਤਾਂ 2-3 ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਸਰਕਾਰ ਬਣਾ ਸਕਦੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ । ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਆਖ ਚੁੱਕੇ ਨੇ ਕਿ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਹੋ ਸਕਦਾ, ਯਾਨੀ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਫਿਰ ਤੋਂ ਹੱਥ ਮਿਲਾ ਸਕਦੇ ਨੇ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਹੋਣਗੇ। ਹਾਲਾਂਕਿ ਇਹ ਸਭ ਕੁੱੱਝ ਵੋਟਾਂ ਦੀ ਗਿਣਤੀ ਮਗਰੋਂ ਪਾਰਟੀਆਂ ਨੂੰ ਮਿਲੀਆਂ ਸੀਟਾਂ ’ਤੇ ਨਿਰਭਰ ਕਰੇਗਾ।