
ਗੋਲਡੀ ਬਰਾੜ ਨੂੰ ਜੱਗੂ ਭਗਵਾਨਪੁਰੀਆ ਗੈਂਗ ਦੀ ਧਮਕੀ, ਕਤਲ ਦੇ ਬਦਲੇ ਕਤਲ ਹੋਵੇਗਾ
ਅੰਮ੍ਰਿਤਸਰ, 27 ਫ਼ਰਵਰੀ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦਾ ਅੱਜ ਪੋਸਟਮਾਰਟਮ ਹੋਵੇਗਾ। ਬੀਤੇ ਦਿਨੀਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਇਹ ਦੋਵੇਂ ਗੈਂਗਵਾਰ ਵਿੱਚ ਮਾਰੇ ਗਏ ਸਨ। ਇਨ੍ਹਾਂ ਦਾ ਕਤਲ ਲਾਰੈਂਸ ਗੈਂਗ ਨੇ ਜੇਲ੍ਹ ਵਿੱਚ ਕੀਤਾ ਸੀ। ਮੋਹਨਾ ਅਤੇ ਤੂਫਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ। ਇਸ ਦੇ ਨਾਲ ਹੀ ਉਸ ਦੇ ਤੀਜੇ ਸਾਥੀ ਕੇਸ਼ਵ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਗੈਂਗਵਾਰ ਵਿੱਚ ਲਾਰੈਂਸ ਗੈਂਗ ਦੇ ਮਨਦੀਪ ਭਾਊ ਅਤੇ ਅਰਸ਼ਦ ਖਾਨ ਵੀ ਜ਼ਖਮੀ ਹੋ ਗਏ। ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ। ਜ਼ਖਮੀ ਕੇਸ਼ਵ ਨੇ ਦੱਸਿਆ ਕਿ ਉਸ ’ਤੇ ਹਮਲਾ ਕਰਨ ਲਈ ਰਾਡਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ ਗਈ। ਲਾਰੈਂਸ ਗੈਂਗ ਦੇ ਗੁਰਗੇ ਜ਼ਖਮੀ ਮਨਪ੍ਰੀਤ ਭਾਊ ਅਤੇ ਅਰਸ਼ਦ ਦੇ ਨਾਲ ਨਾਲ ਸਚਿਨ ਭਿਵਾਨੀ, ਅੰਕਿਤ ਸਿਰਸਾ, ਦੀਪਕ ਮੁੰਡੀ ਨੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ। ਸਾਰਿਆਂ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਸ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ। ਹੁਣ ਜੱਗੂ ਭਗਵਾਨਪੁਰੀਆ ਗੈਂਗ ਦੀ ਸੋਸ਼ਲ ਮੀਡੀਆ ਪੋਸਟ ਵੀ ਆ ਗਈ ਹੈ। ਜਿਸ ਵਿੱਚ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਇਸ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਖੂੰਖਾਰ ਗੈਂਗਸਟਰਾਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਮਨਦੀਪ ਤੂਫਾਨ ਅਤੇ ਮੋਹਨਾ ਦੇ ਕਤਲ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।