Home ਤਾਜ਼ਾ ਖਬਰਾਂ ਪੰਜਾਬ ਪੁਲਿਸ ਦਾ ਆਪਰੇਸ਼ਨ ਮੁੰਡੀ ਤਿਆਰ

ਪੰਜਾਬ ਪੁਲਿਸ ਦਾ ਆਪਰੇਸ਼ਨ ਮੁੰਡੀ ਤਿਆਰ

0
ਪੰਜਾਬ ਪੁਲਿਸ ਦਾ ਆਪਰੇਸ਼ਨ ਮੁੰਡੀ ਤਿਆਰ

ਸਿੱਧੂ ਮੂਸੇਵਾਲਾ ਕਤਲ ਦੇ ਛੇਵੇਂ ਸ਼ਾਰਪ ਸ਼ੂਟਰ ਦੇ ਪਿੱਛੇ ਲੱਗੀਆਂ ਪੁਲਿਸ ਦੀਆਂ ਟੀਮਾਂ

ਚੰਡੀਗੜ੍ਹ, 23 ਜੁਲਾਈ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਛੇਵੇਂ ਸ਼ਾਰਪ ਸ਼ੂਟਰ ਨੂੰ ਫੜਨ ਲਈ ਪੰਜਾਬ ਪੁਲਿਸ ਨੇ ‘ਆਪਰੇਸ਼ਨ ਮੁੰਡੀ’ ਤਿਆਰ ਕਰ ਲਿਆ ਹੈ। ਪੁਲਿਸ ਦੀ ਵਿਸ਼ੇਸ਼ ਟੀਮਾਂ ਬਣਾ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਦੀਪਕ ਮੁੰਡੀ ਦੀ ਭਾਲ ਕੀਤੀ ਜਾ ਰਹੀ ਹੈ।
ਮੂਸੇਵਾਲਾ ਦਾ ਕਤਲ ਕਰਨ ਵਾਲੇ 3 ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ ਕੁਲਦੀਪ ਫੜੇ ਜਾ ਚੁੱਕੇ ਹਨ।
ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਦਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਐਨਕਾਊਂਟਰ ਕਰ ਦਿੱਤਾ।
ਸ਼ਾਰਪ ਸ਼ੂਟਰ ਦੀਪਕ ਮੁੰਡੀ ਮੂਸੇਵਾਲਾ ਦੇ ਕਤਲ ਵਿਚ ਬੋਲੈਰੋ ਮਾਡਿਊਲ ਦਾ ਹਿੱਸਾ ਸੀ। ਉਹ ਪ੍ਰਿਆਵਰਤ ਫੌਜੀ , ਕਸ਼ਿਸ਼ ਅਤੇ ਅੰਕਿਤ ਸੇਰਸਾ ਦੇ ਨਾਲ ਸੀ। ਕਤਲ ਤੋਂ ਬਾਅਦ ਉਹ ਇਨ੍ਹਾਂ ਦੇ ਨਾਲ ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਗੁਜਰਾਤ ਤੱਕ ਪੁੱਜਿਆ। ਉਥੋਂ ਫੌਜੀ ਅਤੇ ਕਸ਼ਿਸ਼ ਨੂੰ ਛੱਡ ਕੇ ਮੁੰਡੀ ਨੇ ਅੰਕਿਤ ਸੇਰਸਾ ਦੇ ਨਾਲ ਟਿਕਾਣਾ ਬਦਲ ਲਿਆ। ਅੰਕਿਤ ਦਿੱਲੀ ਪੁੱਜਿਆ ਤਾਂ ਉਹ ਉਸ ਨੂੰ ਵੀ ਛੱਡ ਕੇ ਦੂਜੀ ਜਗ੍ਹਾ ਚਲਾ ਗਿਆ।
ਫਿਲਹਾਲ ਮੁੰਡੀ ਕਤਲ ਦੇ ਮਾਸਟਰ ਮਾਈਂਡ ਅਤੇ ਸ਼ਾਰਪ ਸ਼ੂਟਰਸ ਦੇ ਟਚ ਵਿਚ ਸੀ। ਇਸ ਲਈ ਪੁਲਿਸ ਉਸ ਨੂੰ ਫੜ ਨਹੀਂ ਸਕੀ ਹੈ।
ਐਂਟੀ ਗੈਂਗਸਟਰ ਟਾਸਫ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਦੀਪਕ ਮੁੰਡੀ ਦੇ ਬਾਰੇ ਵਿਚ ਪੰਜਾਬ ਪੁਲਿਸ ਨੂੰ ਅਹਿਮ ਲੀਡ ਮਿਲੀ ਹੈ। ਪੁਲਿਸ ਟੀਮਾਂ ਉਸ ਦੇ ਪਿੱਛੇ ਲੱਗੀਆਂ ਹੋਈਆਂ ਹਨ। ਛੇਤੀ ਹੀ ਇਸ ਦਾ ਨਤੀਜਾ ਮਿਲੇਗਾ।