Home ਤਾਜ਼ਾ ਖਬਰਾਂ ਪੰਜਾਬ ਪੁਲਿਸ ਨੇ ਡੇਗਿਆ ਡਰੋਨ, 5 ਕਿਲੋ ਹੈਰੋਇਨ ਮਿਲੀ

ਪੰਜਾਬ ਪੁਲਿਸ ਨੇ ਡੇਗਿਆ ਡਰੋਨ, 5 ਕਿਲੋ ਹੈਰੋਇਨ ਮਿਲੀ

0
ਪੰਜਾਬ ਪੁਲਿਸ ਨੇ ਡੇਗਿਆ ਡਰੋਨ, 5 ਕਿਲੋ ਹੈਰੋਇਨ ਮਿਲੀ

ਅੰਮ੍ਰਿਤਸਰ, 21 ਜਨਵਰੀ, ਹ.ਬ. : ਪੰਜਾਬ ਦੇ ਅੰਮ੍ਰਿਤਸਰ ’ਚ ਪੁਲਿਸ ਨੇ ਬਾਰਡਰ ’ਤੇ ਉੱਡ ਰਹੇ ਡਰੋਨ ਨੂੰ ਡੇਗ ਦਿੱਤਾ ਹੈ। 5 ਕਿਲੋ ਹੈਰੋਇਨ ਦੀ ਖੇਪ ਡਰੋਨ ਨਾਲ ਬੰਨ੍ਹੀ ਹੋਈ ਸੀ। ਇਸ ਦੇ ਨਾਲ ਹੀ ਡਰੋਨ ਮਿਲਣ ਤੋਂ ਬਾਅਦ ਪੁਲਸ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਤਾਂ ਉਥੇ ਦੋ ਸ਼ੱਕੀ ਵਿਅਕਤੀ ਘੁੰਮਦੇ ਮਿਲੇ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਸਵੇਰੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਲੈ ਰਹੀ ਸੀ। ਲੋਪੋਕੇ ਇਲਾਕੇ ’ਚ ਪੁਲਸ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਵੱਲ ਏ ਕੇ 47 ਨਾਲ 12 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਨੂੰ ਉਤਾਰਨ ’ਚ ਸਫਲਤਾ ਹਾਸਲ ਕੀਤੀ ਗਈ।ਪਿੰਡ ਕੱਕੜ ’ਚ ਡਰੋਨ ਡਿੱਗਣ ਤੋਂ ਬਾਅਦ ਪੁਲਸ ਨੇ ਆਸ-ਪਾਸ ਦੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪਿੰਡ ਕੱਕੜ ਦੇ ਖੇਤਾਂ ਵਿੱਚ ਡਰੋਨ ਦੇਖਿਆ। ਜਿਸ ਨਾਲ 5 ਕਿਲੋ ਹੈਰੋਇਨ ਦੀ ਖੇਪ ਵੀ ਬੰਨ੍ਹੀ ਹੋਈ ਸੀ। ਇਹ ਪਿੰਡ ਸਰਹੱਦ ਤੋਂ ਸਿਰਫ਼ 5 ਕਿਲੋਮੀਟਰ ਦੂਰ ਹੈ।