Home ਤਾਜ਼ਾ ਖਬਰਾਂ ਪੰਜਾਬ ਭਾਜਪਾ ਦੀ ਨਵੀਂ ਇਕਾਈ ਦਾ ਗਠਨ

ਪੰਜਾਬ ਭਾਜਪਾ ਦੀ ਨਵੀਂ ਇਕਾਈ ਦਾ ਗਠਨ

0
ਪੰਜਾਬ ਭਾਜਪਾ ਦੀ ਨਵੀਂ ਇਕਾਈ ਦਾ ਗਠਨ

ਕੇਵਲ ਸਿੰਘ ਢਿੱਲੋਂ ਨੂੰ ਮੀਤ ਪ੍ਰਧਾਨ ਬਣਾਇਆ
ਚੰਡੀਗੜ੍ਹ, 3 ਦਸੰਬਰ, ਹ.ਬ. : ਪੰਜਾਬ ਭਾਜਪਾ ਨੇ ਸ਼ਨਿੱਚਰਵਾਰ ਨੂੰ ਸਮੁੱਚੇ ਰਾਜ ਦੇ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਅਪਰੂਵਲ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ।
ਇਨ੍ਹਾਂ ਵਿਚ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਸਣੇ ਖਜ਼ਾਨਚੀ, ਸੰਯੁਕਤ ਖਜ਼ਾਨਚੀ, ਪ੍ਰੋਟੋਕਾਲ ਸੈਕਟਰੀ, ਆਫਿਸ ਸੈਕਟਰੀ, ਮੀਡੀਆ ਟੀਮ, ਸੈਲ ਕੁਆਰਡੀਨੇਟਰ, ਸੋਸ਼ਲ ਮੀਡੀਆ, ਆਈ.ਟੀ, ਮਹਿਲਾ ਮੋਰਚਾ, ਯੁਵਾ ਮੋਰਚਾ, ਐਸਸੀ ਮੋਰਚਾ, ਕਿਸਾਨ ਮੋਰਚਾ, ਓਬੀਸੀ ਮੋਰਚਾ, ਮਾਈਨਰਿਟੀ ਮੋਰਚਾ ਸਣੇ ਮੁੱਖ ਬੁਲਾਰਾ ਅਤੇ ਬੁਲਾਰਾ ਨਿਯੁਕਤ ਕੀਤੇ ਗਏ ਹਨ।
ਕੇਵਲ ਸਿੰਘ ਢਿੱਲੋਂ , ਜੈ ਇੰਦਰ ਕੌਰ, ਜਗਦੀਪ ਸਿੰਘ ਨਕਈ ਸਣੇ 11 ਜਣਿਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਗੁਰਪ੍ਰੀਤ ਸਿੰਘ ਕਾਂਗੜ ਸਣੇ ਪੰਜ ਜਣਿਆਂ ਨੂੰ ਜਨਰਲ ਸਕੱਤਰ ਬਣਾਇਆ ਗਿਆ। ਇਸੇ ਤਰ੍ਹਾਂ ਦਾਮਨ ਬਾਜਵਾ ਸਣੇ 11 ਜਣਿਆ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ।
ਸੁਖਵਿੰਦਰ ਗੋਲਡੀ ਤੇ ਗੁਰਦੇਵ ਸ਼ਰਮਾ ਨੂੰ ਸੰਯੁਕਤ ਖਜ਼ਾਨਚੀ ਲਗਾਇਆ ਗਿਆ। ਜਦ ਕਿ ਖੁਸ਼ਵੰਤ ਰਾਏ ਨੂੰ ਪ੍ਰੋਟੋਕਾਲ ਸੈਕਟਰੀ ਲਗਾਇਆ ਗਿਆ। ਸੁਨੀਲ ਭਾਰਦਵਾਜ ਨੂੰ ਆਫਿਸ ਸੈਕਟਰੀ ਲਗਾਇਆ ਗਿਆ ਹੈ।
ਮੀਡੀਆ ਟੀਮ ਵਿਚ ਜਨਾਰਧਨ ਸਣੇ ਚਾਰ ਜਣਿਆਂ ਨੂੰ ਲਗਾਇਆ ਗਿਆ। ਜਤਿੰਦਰ ਕਾਲੜਾ ਤੇ ਰਾਕੇਸ਼ ਸ਼ਰਮਾ ਨੂੰ ਸੈਲ ਕੋਆਰਡੀਨੇਟਰ ਲਾਇਆ ਗਿਆ। ਸੋਸ਼ਲ ਮੀਡਆ ਟੀਮ ਵਿਚ ਰਾਕੇਸ਼ ਗੋਇਲ ਤੇ ਅਜੇ ਅਰੋੜਾ ਨੂੰ ਲਗਾਇਆ ਗਿਆ।
ਆਈਟੀ ਵਿਚ ਕਨਵਰ ਇੰਦਰਜੀਤ ਸਿੰਘ ਨੂੰ ਲਗਾਇਆ ਗਿਆ। ਮਹਿਲਾ ਮੋਰਚਾ ਲਈ ਮੀਨੂੰ ਸੋਠੀ ਨੂੰ ਕਮਾਨ ਦਿੱਤੀ ਗਈ ਹੈ। ਯੁਵਾ ਮੋਰਚਾ ਲਈ ਕੰਵਰਵੀਰ ਸਿੰਘ ਟੌਹੜਾ ਨੂੰ ਕਮਾਨ ਦਿੱਤੀ ਗਈ ਹੈ। ਐਸਸੀ ਮੋਰਚੇ ਲਈ ਸੁੱਚਾ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ। ਕਿਸਾਨ ਮੋਰਚੇ ਲਈ ਦਰਸ਼ਨ ਸਿੰਘ ਨੂੰ ਨਿਯੁਕਤ ਕੀਤਾ ਗਿਆ। ਜਦ ਕਿ ਓਬੀਸੀ ਮੋਰਚਾ ਲਈ ਰਾਜਿੰਦਰ ਬਿੱਟਾ ਤੇ ਮਾਈਨਰਿਟੀ ਮੋਰਚਾ ਲਈ ਥੌਮਸ ਮਸੀਹ ਦੀ ਨਿਯੁਕਤੀ ਕੀਤੀ ਗਈ ਹੈ।
ਮੁੱਖ ਬੁਲਾਰਾ ਤੇ ਬੁਲਾਰਿਆਂ ਵਿਚ ਅਨਿਲ ਸਰੀਨ, ਐਸਐਸ ਚੰਨੀ, ਇਕਬਾਲ ਸਿੰਘ ਚੰਨੀ, ਗੁਰਦੀਪ ਗੋਸ਼ਾ ਸਣੇ 12 ਜਣਿਆਂ ਦੇ ਨਾਂ ਦਾ ਐਲਾਨ ਕੀਤਾ ਗਿਆ।
ਦੱਸਦੇ ਚਲੀਏ ਕਿ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਤਿੰਨ ਸਾਬਕਾ ਦਿੱਗਜ ਨੇਤਾਵਾਂ ਨੂੰ ਆਪਣੀ ਟੀਮ ਵਿੱਚ ਜਗ੍ਹਾ ਦਿੱਤੀ ਹੈ। ਕਾਂਗਰਸ ਦੇ ਸਾਬਕਾ ਬੁਲਾਰੇ ਜੈਵੀਰ ਸ਼ੇਰਗਿੱਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰੇ ਬਣਾਇਆ ਗਿਆ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਕੌਮੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਨੇ ਢਾਂਚਾਗਤ ਤਬਦੀਲੀਆਂ ਸਮੇਤ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੈਪਟਨ ਸਮੇਤ ਉਕਤ ਟਕਸਾਲੀ ਆਗੂ ਲੋਕ ਸਭਾ ਚੋਣਾਂ ਦੌਰਾਨ ਪੂਰੇ ਜ਼ੋਰ-ਸ਼ੋਰ ਨਾਲ ਆਪਣੀ ਤਾਕਤ ਦਿਖਾਉਣ ਦੀ ਤਿਆਰੀ ਕਰ ਰਹੇ ਹਨ।