Home Punjab Election ਪੰਜਾਬ ਵਿਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਨਹੀਂ : ਜੇਪੀ ਨੱਢਾ

ਪੰਜਾਬ ਵਿਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਨਹੀਂ : ਜੇਪੀ ਨੱਢਾ

0
ਪੰਜਾਬ ਵਿਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਨਹੀਂ : ਜੇਪੀ ਨੱਢਾ

ਵੋਟਾਂ ਦੀ ਗਿਣਤੀ ਤੋਂ ਬਾਅਦ ਗਠਜੋੜ ਦਾ ਫੈਸਲਾ ਲਿਆ ਜਾਵੇਗਾ
ਚੰਡੀਗੜ੍ਹ, 26 ਫ਼ਰਵਰੀ, ਹ.ਬ. : ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹੰਗ ਅਸੈਂਬਲੀ ਦਾ ਆਕਲਨ ਕੀਤਾ ਹੈ। ਨੱਢਾ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਨਹੀਂ ਹਨ। ਚੋਣਾਂ ਤੋਂ ਬਾਅਦ ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਅਜੇ ਇਸ ਦੇ ਬਾਰੇ ਵਿਚ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। 10 ਮਾਰਚ ਨੁੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਇਸ ਦੇ ਬਾਰੇ ਵਿਚ ਸੋਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਪਾਰਟੀ ਦਾ ਆਧਾਰ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਖੁਸ਼ੀ ਹੈ ਕਿ ਇਸ ਵਾਰ ਉਹ ਜ਼ਿਆਦਾ ਸੀਟਾਂ ’ਤੇ ਚੋਣ ਲੜੇ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿਚ ਅਜੀਬ ਢੰਗ ਨਾਲ ਚੋਣਾਂ ਹੋਈਆਂ ਹਨ। ਇੱਥੇ ਚੋਣਾਂ ਦਾ ਨਤੀਜਾ ਕੀ ਰਹੇ, ਇਸ ਦੇ ਬਾਰੇ ਵਿਚ ਤਾਂ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ।
ਹਾਲਾਂਕਿ ਉਨ੍ਹਾਂ ਨੇ ਗਠਜੋੜ ਸਰਕਾਰ ਦੇ ਸੰਕੇਤ ਜ਼ਰੂਰ ਦਿੱਤੇ ਸਨ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਜ਼ਰੂਰਤ ਪਈ ਤਾਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਕਰ ਸਕਦੇ ਹਨ।
ਪੰਜਾਬ ਵਿਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਰੀਬ 5 ਪ੍ਰਤੀਸ਼ਤ ਵੋਟਿੰਗ ਘੱਟ ਹੋਈ ਹੈ। 2017 ਵਿਚ 77.20 ਪ੍ਰਤੀਸ਼ਤ ਅਤੇ ਇਸ ਵਾਰ ਯਾਨੀ 2022 ਵਿਚ 71.95 ਪ੍ਰਤੀਸ਼ਤ ਵੋਟਿੰਗ ਹੋਈ। ਦੋਆਬਾ ਅਤੇ ਮਾਝਾ ਵਿਚ ਘੱਟ ਵੋਟਿੰਗ ਹੋਈ। ਇਸ ਦੇ ਉਲਟ ਮਾਲਵਾ ਵਿਚ ਬੰਪਰ ਵੋਟਿੰਗ ਹੋਈ ਹੈ। ਪੰਜਾਬ ਦੀ ਵੋਟਿੰਗ ਵਿਚ ਇਸ ਵਾਰ ਇੱਕੋ ਜਿਹਾ ਟਰੈਂਡ ਦੇਖਣ ਨੂੰ ਨਹੀਂ ਮਿਲਿਆ। ਇਸੇ ਕਾਰਨ ਸਿਆਸੀ ਮਾਹਰ ਵੀ ਕਿਸੇ ਤਰ੍ਹਾਂ ਦਾ ਆਕਲਨ ਨਹੀਂ ਕਰ ਪਾ ਰਹੇ ਹਨ।
ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋ ਸਕਦਾ ਹੈ। ਪੰਜਾਬ ਵਿਚ ਅਕਾਲੀ -ਭਾਜਪਾ ਗਠਜੋੜ 25 ਸਾਲ ਵਿਚ ਤਿੰਨ ਵਾਰ 1997, 2007 ਅਤੇ 2012 ਵਿਚ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ਵਿਚ ਰਿਹਾ ਹੈ। ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਟੁੱਟਣ ਦਾ ਕਾਰਨ ਬਣੇ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਹਨ। ਅਕਾਲੀ ਦਲ ਨੇ ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ’ਤੇ ਕੋਈ ਵੱਡਾ ਹਮਲਾ ਨਹੀਂ ਕੀਤਾ। ਅਕਾਲੀ ਦਲ ਅਤੇ ਭਾਜਪਾ ਦੀ ਰਿਸ਼ਤੇ ਵੀ ਨਰਮ ਦਿਖੇ।