ਪੰਜਾਬ ਵਿਚ ਕੋਰੋਨਾ ਦੇ ਨਵੇਂ ਸਟਰੇਨ ਨਾਲ ਕੇਸਾਂ ਦੀ ਰਫਤਾਰ ਵਧੀ

ਜਲੰਧਰ, 22 ਮਾਰਚ, ਹ.ਬ. : ਪੰਜਾਬ ਵਿਚ ਕੋਰੋਨਾ ਦੇ ਨਵੇਂ ਸਟਰੇਨ ਦੀ ਰਫਤਾਰ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਨਵੇਂ ਮਾਮਲਿਆਂ ਵਿਚ ਦੇਸ਼ ਵਿਚ ਦੂਜੇ ਨੰਬਰ ’ਤੇ ਪੁੱਜ ਚੁੱਕਾ ਪੰਜਾਬ ਮੌਤਾਂ ਦੇ ਮਾਮਲੇ ਵਿਚ ਤਾਂ ਨੰਬਰ ਵਨ ਹੈ। ਐਤਵਾਰ ਨੂੰ ਇੱਥੇ 24 ਘੰਟੇ ਵਿਚ 45 ਮਰੀਜ਼ਾਂ ਨੇ ਦਮ ਤੋੜ ਦਿੱਤਾ ਤੇ 2428 ਮਰੀਜ਼ਾਂ ਦੀ ਪੁਸ਼ਟੀ ਹੋਈ।
ਹੁਸ਼ਿਆਰਪੁਰ ਵਿਚ ਸਭ ਤੋਂ ਜ਼ਿਆਾਦਾ ਦਸ ਲੋਕਾਂ ਨੇ ਦਮ ਤੋੜਿਆ ਤੇ ਲੁਧਿਆਣਾ ਵਿਚ 8 ਅਤੇ ਗੁਰਦਾਸਪੁਰ ਵਿਚ 7 ਮਰੀਜ਼ਾਂ ਦੀ ਮੌਤ ਹੋਈ। ਕੁਲ ਮ੍ਰਿਤਕਾਂ ਦਾ ਅੰਕੜਾ 6348 ਹੋ ਗਿਆ। 3.1 ਪ੍ਰਤੀਸ਼ਤ ਮੌਤ ਦਰ ਨਾਲ ਸਭ ਤੋਂ ਅੱਗੇ ਹੈ। ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿਚ ਪੀੜਤਾਂ ਦਾ ਅੰਕੜਾ 300 ਤੋਂ ਪਾਰ ਰਿਹਾ। ਜਲੰਧਰ ਵਿਚ 393 , ਲੁਧਿਆਣਾ ਵਿਚ 330 ਜਦ ਕਿ ਮੋਹਾਲੀ ਵਿਚ 327 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ।
ਕੁਲ ਪੀੜਤਾਂ ਦਾ ਅੰਕੜਾ ਵੱਧ ਕੇ 212376 ਹੋ ਗਿਆ ਹੈ। ਸੂਬੇ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 17853 ਹੋ ਜਾਣ ਤੋਂ ਬਾਅਦ ਸਰਗਰਮ ਦਰ 8.1 ਫੀਸਦੀ ਦੇ ਉਚੇ ਪੱਧਰ ’ਤੇ ਪਹੁੰਚ ਗਈ। ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਜਿੱਥੇ 24 ਘੰਟੇ ਵਿਚ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦਾ ਔਸਤ ਅੰਕੜਾ 1800-2000 ਮਰੀਜ਼ਾਂ ਦਾ ਰਿਹਾ ਸੀ, ਉਥੇ ਇਸ ਸਾਲ ਮਾਰਚ ਵਿਚ ਔਸਤਨ ਨਵੇਂ ਕੇਸਾਂ ਦਾ ਅੰਕੜਾ 2200-2400 ਦੇ ਕਰੀਬ ਰਿਹਾ ਹੈ। ਮੌਤਾਂ ਦੇ ਲਿਹਾਜ਼ ਨਾਲ ਵੀ ਸਤੰਬਰ ਮਹੀਨੇ ਦੇ ਕਰੀਬ ਪਹੁੰਚ ਗਏ ਹਨ।

Video Ad
Video Ad