Home ਤਾਜ਼ਾ ਖਬਰਾਂ ਪੰਜਾਬ ਵਿਚ ਕੋਰੋਨਾ ਨਾਲ ਇੱਕ ਦਿਨ ’ਚ ਹੋਈਆਂ 49 ਮੌਤਾਂ

ਪੰਜਾਬ ਵਿਚ ਕੋਰੋਨਾ ਨਾਲ ਇੱਕ ਦਿਨ ’ਚ ਹੋਈਆਂ 49 ਮੌਤਾਂ

0
ਪੰਜਾਬ ਵਿਚ ਕੋਰੋਨਾ ਨਾਲ ਇੱਕ ਦਿਨ ’ਚ ਹੋਈਆਂ 49 ਮੌਤਾਂ

ਜਲੰਧਰ, 23 ਮਾਰਚ, ਹ.ਬ. : ਪੰਜਾਬ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਦਾ ਅੰਕੜਾ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਿਹਾ ਹੈ। ਸੋਮਵਾਰ ਨੂੰ ਕੋਰੋਨਾ ਨਾਲ 49 ਮਰੀਜ਼ਾਂ ਦੀ ਮੌਤ ਹੋਣ ਤੋ ਬਾਅਦ ਕੁਲ ਅੰਕੜਾ 6397 ਹੋ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਨਾਲ ਦਮ ਤੋੜਨ ਵਾਲਿਆਂ ਵਿਚ 90 ਫ਼ੀਸਦੀ ਤੋਂ ਜ਼ਿਆਦਾ ਮਰੀਜ਼ ਸੀਨੀਅਰ ਸਿਟੀਜ਼ਨ ਹਨ। ਅੰਕੜਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਸਿਰਫ ਮਾਰਚ ਮਹੀਨੇ ਵਿਚ ਹੀ 543 ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ। ਸੋਮਵਾਰ ਨੂੰ 2327 ਨਵੇਂ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਹੋਈ ਹੈ। ਇਸ ਨਾਲ ਕੁਲ ਪੀੜਤਾਂ ਦਾ ਅੰਕੜਾ ਵਧ ਕੇ 2,14,700 ਹੋ ਗਿਆ ਹੈ। ਲੁਧਿਆਣਾ ਸਭ ਤੋਂ ਜ਼ਿਆਦਾ 341 ਕੇਸਾਂ ਦੇ ਨਾਲ ਪਹਿਲੇ, ਜਲੰਧਰ 309 ਦੇ ਨਾਲ ਦੂਜੇ, ਮੁਹਾਲੀ 295 ਮਾਮਲਿਆਂ ਦੇ ਨਾਲ ਤੀਜਾ ਪੀੜਤ ਜ਼ਿਲ੍ਹਾ ਰਿਹਾ। ਰਾਜ ਵਿਚ ਸਰਗਰਮ ਮਰੀਜ਼ 18659 ਹੋ ਗਏ ਹਨ।