ਪੰਜਾਬ ਵਿਚ ਕੋਰੋਨਾ ਨਾਲ 24 ਘੰਟੇ ਵਿਚ 72 ਮੌਤਾਂ ਹੋਈਆਂ

ਚੰਡੀਗੜ੍ਹ, 6 ਅਪ੍ਰੈਲ, ਹ.ਬ. : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਵਿਸਫੋਟ ਹੋ ਰਿਹਾ ਹੈ। ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੂਬੇ ਵਿਚ ਕੋਰੋਨਾ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵੱਧ ਰਿਹਾ ਹੈ। ਦੂਜੇ ਪਾਸੇ ਸੂਬੇ ਦੇ ਲੋਕਾਂ ਵਿਚ ਕੋਰੋਨਾ ਤੋਂ ਬਚਾਅ ਦੇ ਲਈ ਵੈਕਸੀਨੇਸ਼ਨ ਦੇ ਪ੍ਰਤੀ ਰੁਝਾਨ ਵਧ ਰਿਹਾ ਹੈ ਅਤੇ ਟੀਕਾਕਰਣ ਵਿਚ ਤੇਜ਼ੀ ਆ ਰਹੀ ਹੈ।
ਪੰਜਾਬ ਵਿਚ ਕੋਰੋਨਾ ਦੇ ਕਾਰਨ ਮੌਤਾਂ ਦੇ ਮਾਮਲਿਆਂ ਵਿਚ ਇੱਕ ਵਾਰ ਫੇਰ ਵਾਧਾ ਹੋਇਆ। 24 ਘੰਟੇ ਦੌਰਾਨ ਪੰਜਾਬ ਵਿਚ 72 ਲੋਕਾਂ ਦੀ ਮੌਤ ਹੋ ਗਈ। ਸੂਬੇ ਵਿਚ ਕੋਰੋਨਾ ਨਾਲ ਕੁਲ 7155 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਵਾਇਰਸ ਦੇ 2714 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 25419 ਹੋ ਗਈ ਹੈ। ਇਨ੍ਹਾਂ ਵਿਚੋਂ 367 ਆਕਸੀਜਨ ਅਤੇ 26 ਵੈਂਟੀਲੇਟਰ ਸਪੋਰਟ ’ਤੇ ਹਨ।
ਪਿਛਲੇ 24 ਘੰਟੇ ਦੌਰਾਨ ਸਭ ਤੋਂ ਜ਼ਿਆਦਾ 11 ਮੌਤਾਂ ਹੁਸ਼ਿਆਰਪੁਰ ਵਿਚ ਹੋਈਆਂ। ਗੁਰਦਾਸਪੁਰ ਅਤੇ ਲੁਧਿਆਣਾ ਵਿਚ ਅੱਠ-ਅੱਠ, ਜਲੰਧਰ ਅਤੇ ਕਪੂਰਥਲਾ ਵਿਚ ਸੱਤ-ਸੱਤ, ਨਵਾਂ ਸ਼ਹਿਰ ਵਿਚ ਛੇ, ਅੰਮ੍ਰਿਤਸਰ ਅਤੇ ਮੁਹਾਲੀ ਵਿਚ ਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰ ਵਿਚ ਚਾਰ ਚਾਰ, ਫਤਿਹਗੜ੍ਹ ਸਾਹਿਬ ਵਿਚ ਦੋ ਅਤੇ ਬਰਨਾਲਾ, ਮੁਕਤਸਰ ਪਠਾਨਕੋਟ, ਸੰਗਰੂਰ ਅਤੇ ਤਰਨਤਾਰਨ ਵਿਚ ਇੱਕ ਇੱਕ ਕੋਰੋਨਾ ਮਰੀਜ਼ ਦੀ ਮੌਤ ਹੋਈ। ਇਸੇ ਤਰ੍ਹਾਂ ਮੋਹਾਲੀ ਵਿਚ 452, ਲੁਧਿਆਣਾ ਵਿਚ 390, ਜਲੰਧਰ ਵਿਚ 370, ਅੰਮ੍ਰਿਤਸਰ ਵਿਚ 202, ਹੁਸ਼ਿਆਰਪੁਰ ਵਿਚ 195, ਪਟਿਆਲਾ ਵਿਚ 177 ,ਕਪੂਰਥਲਾ ਵਿਚ 142 ਅਤੇ ਬਠਿੰਡਾ ਵਿਚ 112 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

Video Ad
Video Ad