Home ਕਰੋਨਾ ਪੰਜਾਬ ਵਿਚ ਕੋਰੋਨਾ ਨਾਲ 63 ਲੋਕਾਂ ਦੀ ਗਈ ਜਾਨ

ਪੰਜਾਬ ਵਿਚ ਕੋਰੋਨਾ ਨਾਲ 63 ਲੋਕਾਂ ਦੀ ਗਈ ਜਾਨ

0
ਪੰਜਾਬ ਵਿਚ ਕੋਰੋਨਾ ਨਾਲ 63 ਲੋਕਾਂ ਦੀ ਗਈ ਜਾਨ

ਚੰਡੀਗੜ੍ਹ, 8 ਅਪ੍ਰੈਲ, ਹ.ਬ. : ਪੰਜਾਬ ਵਿਚ ਕੈਪਟਨ ਅਮਰਿੰਦਰ ਦੀ ਸਰਕਾਰ ਵਲੋਂ ਇੱਕ ਤੋਂ ਬਾਅਦ Îਇੱਕ ਕਈ ਪਾਬੰਦੀਆਂ ਲਾਏ ਜਾਣ ਅਤੇ ਹੋਰ ਕਦਮ ਚੁੱਕੇ ਜਾਣ ਦੇ ਬਾਵਜੂਦ ਕੋਰੋਨਾ ’ਤੇ ਬਰੇਕ ਨਹੀ ਲੱਗ ਰਹੇ ਹਨ। ਰਾਜ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਰਾਜ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਆਉਣ ਦੇ ਨਾਲ ਹੀ ਇਸ ਨਾਲ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ।
ਸੂਬੇ ਵਿਚ ਵਾਇਰਸ ਦਾ ਗਰਾਫ਼ ਵਧ ਰਿਹਾ ਹੈ ਅਤੇ ਪਿਛਲੇ 24 ਘੰਟੇ ਦੌਰਾਨ ਕੋਰੋਨਾ ਵਾਇਰਸ ਦੇ 2997 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ। ਇਸ ਦੌਰਾਨ 63 ਲੋਕਾਂ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋਈ, ਹਾਲਾਂਕਿ ਇਸ ਦੌਰਾਨ 2959 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਇਸ ਦੇ ਨਾਲ ਹੀ ਰਾਜ ਵਿਚ ਟੀਕਾਕਰਣ ਦੀ ਰਫਤਾਰ ਨੇ ਵੀ ਜ਼ੋਰ ਫੜ ਲਿਆ। ਬੁਧਵਾਰ ਨੂੰ 75493 ਲੋਕਾਂ ਨੂੰ ਟੀਕਾ ਲਗਾਇਆ ਗਿਆ। ਤਰਨਤਾਰਨ ਦੇ ਐਸਐਸਪੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ।
ਸਿਹਤ ਵਿਭਾਗ ਅਨੁਸਾਰ 24 ਘੰਟੇ ਵਿਚ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 415 ਨਵੇਂ ਮਾਮਲੇ ਸਾਹਮਣੇ ਆਏ ਜਦ ਕਿ ਜਲੰਧਰ ਵਿਚ 345, ਪਟਿਆਲਾ ਵਿਚ 337, ਮੁਹਾਲੀ ਵਿਚ 336, ਅੰਮ੍ਰਿਤਸਰ ਵਿਚ 325, ਕਪੂਰਥਲਾ ਵਿਚ 187, ਬਠਿੰਡਾ ਵਿਚ 156, ਰੂਪਨਗਰ ਵਿਚ 136, ਹੁਸ਼ਿਆਰਪੁਰ ਵਿਚ 132 ਅਤੇ ਗੁਰਦਾਸਪੁਰ ਵਿਚ 109 ਨਵੇਂ ਮਰੀਜ਼ ਮਿਲੇ।
ਕੋਰੋਨਾ ਨਾਲ ਮੋਹਾਲੀ ਵਿਚ ਸਭ ਤੋਂ ਜ਼ਿਆਦਾ ਨੌਂ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿਚ ਸੱਤ-ਸੱਤ, ਰੂਪਨਗਰ ਅਤੇ ਪਟਿਆਲਾ ਵਿਚ ਛੇ-ਛੇ, ਜਲੰਧਰ, ਲੁਧਿਆਣਾ ਅਤੇ ਕਪੂਰਥਲਾ ਵਿਚ ਚਾਰ-ਚਾਰ, ਗੁਰਦਾਸਪੁਰ ਵਿਚ ਤਿੰਨ, ਬਠਿੰਡਾ, ਸੰਗਰੂਰ, ਪਠਾਨਕੋਟ ਅਤੇ ਮੋਗਾ ਵਿਚ ਦੋ-ਦੋ ਤੇ ਨਵਾਂ ਸ਼ਹਿਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ ਅਤੇ ਫਾਜ਼ਿਲਕਾ ਵਿਚ ਇਕ ਇੱਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ। ਪੰਜਾਬ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 7278 ਹੋ ਗਈ ਹੈ।