
ਲੁਧਿਆਣਾ, 11 ਅਗਸਤ, ਹ.ਬ. : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿੱਲੀ ਪੁਲਿਸ ਨੇ ਮਾਛੀਵਾੜਾ ਦੇ ਇੱਕ ਵਿਅਕਤੀ ਦੇ ਓਵਰ ਸਪੀਡ ਵਿੱਚ ਗੱਡੀ ਚਲਾਉਣ ਦੇ ਦੋਸ਼ ਵਿੱਚ 2 ਚਲਾਨ ਕੱਟੇ, ਜਦੋਂ ਕਿ ਕਾਰ ਦਿੱਲੀ ਵਿੱਚ ਬਿਲਕੁਲ ਨਹੀਂ ਸੀ। ਇਸ ਵਿਅਕਤੀ ਦੇ ਫਾਸਟੈਗ ਤੋਂ 125 ਰੁਪਏ ਦੀ ਰਕਮ ਵੀ ਕੱਟੀ ਗਈ। ਸਬੰਧਤ ਵਿਅਕਤੀ ਦੀ ਕਾਰ ਲੁਧਿਆਣਾ ਸਥਿਤ ਉਸ ਦੇ ਘਰ ਖੜ੍ਹੀ ਸੀ।
ਲਗਭਗ ਦੋ ਮਹੀਨੇ ਪਹਿਲਾਂ ਮਨਜਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦੀ ਦੁਰਵਰਤੋਂ ਕਰਕੇ ਜਾਅਲੀ ਨੰਬਰ ਪਲੇਟਾਂ ਬਣਾ ਕੇ ਉਸ ਦੀ ਕਾਰ ’ਤੇ ਜਾਰੀ ਕੀਤੇ ਗਏ ਫਾਸਟੈਗ ਦੀ ਦੁਰਵਰਤੋਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।