ਪੰਜਾਬ ਵਿਚ ਗੈਂਗਸਟਰਾਂ ਦੀ ਭਰਤੀ ਲਈ ਵੱਟਸਐਪ ਨੰਬਰ ਜਾਰੀ

ਲੁਧਿਆਣਾ, 23 ਸਤੰਬਰ, ਹ.ਬ. : ਪੰਜਾਬ ਵਿਚ ਹੁਣ ਗੈਂਗਸਟਰਾਂ ਦੀ ਆਨਲਾਈਨ ਭਰਤੀ ਹੋ ਰਹੀ ਹੈ। ਨੌਜਵਾਨਾਂ ਨੂੰ ਅਪਣੇ ਗੈਂਗ ਦੇ ਨਾਲ ਜੋੜਨ ਦੇ ਲਈ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਪੋਸਟ ਲਿਖ ਕੇ ਵੱਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੇ ਜਿਸ ਵਿਚ ਲਿਖਿਆ ਗਿਆ ਕਿ ਜੋ ਲੋਕ ਗੈਂਗ ਦੇ ਨਾਲ ਜੁੜਨਾ ਚਾਹੁੰਦੇ ਹਨ, ਉਹ ਵੱਟਸਐਪ ਕਰਨ। 77400-13056 ਨੰਬਰ ਗੈਂਗਸਟਰਾਂ ਦੁਆਰਾ ਫੇਸਬੁੱਕ ’ਤੇ ਜਾਰੀ ਕੀਤਾ ਗਿਆ।
ਇਸ ਤਰ੍ਹਾਂ ਗੈਂਗਸਟਰ ਸ਼ਰੇਆਮ ਫੇਸਬੁੱਕ ਆਦਿ ’ਤੇ ਨੰਬਰ ਜਾਰੀ ਕਰ ਰਹੇ ਹਨ। ਪੰਜਾਬ ਪੁਲਿਸ ਗੈਂਗਸਟਰਵਾਦ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ। ਜੋ ਹੁਣ ਹਵਾਹਵਾਈ ਦਿਖ ਰਹੇ ਹਨ। ਗੈਂਗਸਟਰ ਅਪਣੀ ਸ਼ੋਹਰਤ ਦਾ ਦਿਖਾਵਾ ਅਕਸਰ ਫੇਸਬੁੱਕ ਆਦਿ ’ਤੇ ਪੋਸਟ ਪਾ ਕੇ ਕਰਦੇ ਰਹਿੰਦੇ ਹਨ। ਵੀਡੀਓ ਆਦਿ ਬਣਾ ਕੇ ਖੁਦ ਨੂੰ ਇੱਕ ਰੋਲ ਮਾਡਲ ਹੀਰੋ ਦੀ ਤਰ੍ਹਾਂ ਪੇਸ਼ ਕਰਦੇ ਹਨ ਤਾਕਿ ਨੌਜਵਾਨ ਉਨ੍ਹਾਂ ਦੇਖ ਕੇ ਆਕਰਸ਼ਿਤ ਹੋਣ ਅਤੇ ਉਨ੍ਹਾਂ ਦੇ ਨਾਲ ਅਪਰਾਧ ਦੀ ਦੁਨੀਆ ਵਿਚ ਜੁੜਨ।
ਬਠਿੰਡਾ ਪੁਲਿਸ ਨੇ ਸਾਲ 2016 ਵਿਚ ਗੈਂਗਸਟਰ ਦਵਿੰਦਰ ਬੰਬੀਹਾ ਦਾ ਰਾਮਪੁਰਾ ਫੂਲ ਇਲਾਕੇ ਵਿਚ ਐਨਕਾਊਂਟਰ ਕੀਤਾ ਸੀ। ਪੁਲਿਸ ਦੇ ਨਾਲ ਮੁਠਭੇੜ ਵਿਚ ਮਾਰਿਆ ਗਿਆ ਦਵਿੰਦਰ ਬੰਬੀਹਾ ਸ਼ੁਰੂ ਤੋਂ ਹੀ ਸ਼ਾਰਪ ਸ਼ੂਟਰ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਇਹ ਗੈਂਗਸਟਰ ਪੁਲਿਸ ਹਿਰਾਸਤ ਵਿਚੋਂ 17 ਮਹੀਨੇ ਤੋਂ ਫਰਾਰ ਸੀ ਅਤੇ ਅਪਣੇ ਦੁਸ਼ਮਣਾਂ ਨੂੰ ਫੇਸਬੁੱਕ ’ਤੇ ਪੋਸਟ ਲਿਖ ਕੇ ਮਾਰਨ ਦੀ ਧਮਕੀਆ ਦੇ ਰਿਹਾ ਸੀ।
ਖੂੰਖਾਰ ਸ਼ੂਟਰ ਦਵਿੰਦਰ ਸਿੰਘ ਬੰਬੀਹਾ ਅਤੇ ਉਸ ਦਾ ਸਾਥੀ ਸਰਵਜੀਤ ਸਿੰਘ ਉਰਫ ਸ਼ਰਣੀ ਪੰਜਾਬ ਸਣੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਪੁਲਿਸ ਦੇ ਲਈ ਵਾਂਟੇਡ ਰਿਹਾ ਹੈ। ਇਨ੍ਹਾਂ ਦੇ ਖ਼ਿਲਾਫ਼ ਚਾਚਾ-ਭਤੀਜਾ ਦੀ ਹੱਤਿਆ ਕਰਨ ਸਣੇ ਕਈ ਮਾਮਲੇ ਦਰਜ ਹਨ। ਦੋਵੇਂ ਮੁਲਜ਼ਮ 14 ਸਤੰਬਰ 2013 ਨੂੰ ਦੂਹਰੇ ਹੱਤਿਆ ਕਾਂਡ ਵਿਚ ਫਰੀਦਕੋਟ ਵਿਚ ਪੇਸ਼ੀ ਦੌਰਾਨ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋਏ ਸੀ।

Video Ad
Video Ad