Home ਤਾਜ਼ਾ ਖਬਰਾਂ ਪੰਜਾਬ ਵਿਚ ਬੀਜੇਪੀ ਵਲੋਂ ਡਿਜੀਟਲ ਗੱਡੀਆਂ ਰਾਹੀਂ ਕੀਤਾ ਜਾ ਰਿਹੈ ਚੋਣ ਪ੍ਰਚਾਰ

ਪੰਜਾਬ ਵਿਚ ਬੀਜੇਪੀ ਵਲੋਂ ਡਿਜੀਟਲ ਗੱਡੀਆਂ ਰਾਹੀਂ ਕੀਤਾ ਜਾ ਰਿਹੈ ਚੋਣ ਪ੍ਰਚਾਰ

0


ਜਲੰਧਰ, 28 ਅਪ੍ਰੈਲ, ਹ.ਬ. : ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਬਹਾਨੇ ਭਾਜਪਾ 2024 ਦੀਆਂ ਆਮ ਚੋਣਾਂ ਦੀ ਤਿਆਰੀ ਕਰ ਰਹੀ ਹੈ। ਭਾਜਪਾ ਨੇ ਪਹਿਲਾਂ ਹੀ ਹਾਈਟੈਕ ਡਿਜੀਟਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਨੇ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਡਿਜੀਟਲ ਗੱਡੀਆਂ ਲਾਂਚ ਕੀਤੀਆਂ ਹਨ। ਇਲੈਕਟ੍ਰਾਨਿਕ ਯੰਤਰਾਂ, ਐਲ.ਈ.ਡੀਜ਼ ਆਦਿ ਨਾਲ ਲੈਸ ਇਹ ਗੱਡੀਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਕੀਤੇ ਕੰਮਾਂ, ਲੋਕ ਹਿੱਤ ਵਿੱਚ ਲਏ ਗਏ ਫੈਸਲਿਆਂ ਦਾ ਪ੍ਰਚਾਰ ਕਰਨਗੇ। ਇਹ ਲੋਕ ਸਭਾ ਜ਼ਿਮਨੀ-ਚੋਣਾਂ ਲਈ ਹਾਈ-ਟੈਕ ਪ੍ਰਚਾਰ ਦਾ ਬਹਾਨਾ ਹੈ ਪਰ ਅਸਲ ਟੀਚਾ 2024 ਹੈ। ਡਿਜ਼ੀਟਲ ਉਪਕਰਣਾਂ ਨਾਲ ਫਿੱਟ ਗੱਡੀਆਂ ਨੂੰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਣੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਲੋਕ ਸਭਾ ਜ਼ਿਮਨੀ ਚੋਣ ਇੰਚਾਰਜ ਡਾ: ਮਹਿੰਦਰ ਸਿੰਘ, ਅਵਿਨਾਸ਼ ਰਾਏ ਖੰਨਾ, ਹਿਸਾਰ ਤੋਂ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਅਜੇ ਜੋਸ਼ੀ ਆਦਿ ਹਾਜ਼ਰ ਸਨ।