Home ਤਾਜ਼ਾ ਖਬਰਾਂ ਪੰਜਾਬ ਵਿਚ ਭਾਜਪਾ ਇਕੱਲੇ ਲੜੇਗੀ ਲੋਕ ਸਭਾ ਚੋਣ : ਅਸ਼ਵਨੀ ਸ਼ਰਮਾ

ਪੰਜਾਬ ਵਿਚ ਭਾਜਪਾ ਇਕੱਲੇ ਲੜੇਗੀ ਲੋਕ ਸਭਾ ਚੋਣ : ਅਸ਼ਵਨੀ ਸ਼ਰਮਾ

0


ਚੰਡੀਗੜ੍ਹ, 22 ਮਈ, ਹ.ਬ. : ਭਾਜਪਾ ਦੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ 21 ਮਈ ਨੂੰ ਸੰਗਰੂਰ, ਪੰਜਾਬ ਵਿੱਚ ਹੋਈ। ਇਸ ਤਹਿਤ ਪੰਜਾਬ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰੀਆਂ 13 ਸੀਟਾਂ ਦੇ ਹਰੇਕ ਵਰਕਰ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ। ਪੰਜਾਬ ਭਾਜਪਾ ਦੀ ਕਾਰਜਕਾਰਣੀ ਦੀ ਮੀਟਿੰਗ ਵਿੱਚ ਪੰਜਾਬ ਦੇ ਆਗੂਆਂ ਦੇ ਨਾਲ-ਨਾਲ ਕੌਮੀ ਆਗੂ ਵੀ ਸ਼ਾਮਲ ਹੋਏ। ਮੀਟਿੰਗ ਸਵੇਰ ਤੋਂ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਦੌਰਾਨ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ’ਚ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ, ਦੇਸ਼ ਦੀ ਭਲਾਈ ਲਈ ਕੀਤੇ ਕੰਮਾਂ, ਵੱਖ-ਵੱਖ ਸਕੀਮਾਂ ਰਾਹੀਂ ਹਰ ਵਰਗ ਨੂੰ ਮਿਲੇ ਲਾਭਾਂ ਅਤੇ ਹੋਰਾਂ ਤੋਂ ਜਾਣੂ ਕਰਵਾਉਣ ਦਾ ਸੱਦਾ ਦਿੱਤਾ ।