Home ਤਾਜ਼ਾ ਖਬਰਾਂ ਪੰਜਾਬ ਵਿਚ ਭਾਰਤ ਜੋੜੋ ਯਾਤਰਾ : ਜਲੰਧਰ ਵਿਚ ਪੈਦਲ ਚਲ ਰਹੇ ਰਾਹੁਲ ਗਾਂਧੀ

ਪੰਜਾਬ ਵਿਚ ਭਾਰਤ ਜੋੜੋ ਯਾਤਰਾ : ਜਲੰਧਰ ਵਿਚ ਪੈਦਲ ਚਲ ਰਹੇ ਰਾਹੁਲ ਗਾਂਧੀ

0
ਪੰਜਾਬ ਵਿਚ ਭਾਰਤ ਜੋੜੋ ਯਾਤਰਾ : ਜਲੰਧਰ ਵਿਚ ਪੈਦਲ ਚਲ ਰਹੇ ਰਾਹੁਲ ਗਾਂਧੀ

ਜਲੰਧਰ, 16 ਜਨਵਰੀ, ਹ.ਬ. : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਹੋ ਗਈ ਹੈ। ਜਲੰਧਰ ਵਿੱਚ ਕਾਲਾ ਬੱਕਰਾ ਨੇੜੇ ਅਵਤਾਰ ਰੀਜੈਂਸੀ ਤੋਂ ਰਾਹੁਲ ਗਾਂਧੀ ਪੈਦਲ ਚਲ ਰਹੇ ਹਨ। ਸੋਮਵਾਰ ਨੂੰ ਇਹ ਯਾਤਰਾ ਦੋ ਪੜਾਵਾਂ ’ਚ ਹੋਵੇਗੀ, ਜਿਸ ’ਚ ਰਾਹੁਲ ਗਾਂਧੀ ਆਪਣੇ ਸਮਰਥਕਾਂ ਦੇ ਨਾਲ ਕਰੀਬ 23 ਕਿਲੋਮੀਟਰ ਪੈਦਲ ਯਾਤਰਾ ਕਰਨਗੇ। ਜਲੰਧਰ ਦੇ ਕਾਲਾ ਬੱਕਰਾ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਅੱਡਾ ਚੱਕ ਵਿਖੇ ਟੀ-ਬ੍ਰੇਕ ਤੋਂ ਬਾਅਦ ਖਰਲ ਕਲਾਂ ਆਦਮਪੁਰਾ ਵਿਖੇ ਪਹਿਲੇ ਸਟਾਪ ’ਤੇ ਰੁਕੇਗੀ। ਇਹ ਯਾਤਰਾ ਦੁਪਹਿਰ 3 ਵਜੇ ਇੱਥੋਂ ਸ਼ੁਰੂ ਹੋਵੇਗੀ ਅਤੇ ਢਡਿਆਲਾ ਨੇੜੇ ਟੀ-ਬ੍ਰੇਕ ਲੈ ਕੇ ਟਾਂਡਾ ਚਾਵਲਾ ਸਕਾਈ ਬਾਰ ਟੀ-ਪੁਆਇੰਟ ’ਤੇ ਸਮਾਪਤ ਹੋਵੇਗੀ।ਖਾਸ ਗੱਲ ਇਹ ਹੈ ਕਿ ਪੰਜਾਬ ’ਚ ਹੁਣ ਯਾਤਰਾ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਵੇਰੇ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਨੇ 6 ਵਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਹੁਣ ਯਾਤਰਾ 7 ਵਜੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 2 ਦਿਨ ਪਹਿਲਾਂ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਵੀ ਠੰਡ ਕਾਰਨ ਦਿਲ ਦਾ ਦੌਰਾ ਪਿਆ। ਜਿਸ ਵਿੱਚ ਉਸ ਦੀ ਮੌਤ ਹੋ ਗਈ।
ਇਹ ਯਾਤਰਾ ਐਤਵਾਰ ਨੂੰ ਖਾਲਸਾ ਕਾਲਜ ਗਰਾਊਂਡ ਤੋਂ ਸ਼ੁਰੂ ਹੋਈ। ਹਾਲਾਂਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਬੀਤੇ ਸ਼ਨੀਵਾਰ ਦੀ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਜਾਣ ਕਾਰਨ ਇਸ ਨੂੰ 24 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਈ ਇਸ ਯਾਤਰਾ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਸਮਰਥਕ ਵੀ ਨਜ਼ਰ ਆਏ। ਰਾਹੁਲ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗਲੇ ਲਗਾਇਆ ਅਤੇ ਯਾਤਰਾ ਵਿੱਚ ਉਨ੍ਹਾਂ ਦਾ ਹੱਥ ਫੜ ਲਿਆ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਬਣਾਏ ਸ਼ਡਿਊਲ ਮੁਤਾਬਕ ਰਾਹੁਲ ਗਾਂਧੀ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ। ਹਾਲਾਂਕਿ ਸੰਸਦ ਮੈਂਬਰ ਦੀ ਮੌਤ ਤੋਂ ਬਾਅਦ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਗਈ ਸੀ। ਹੁਣ ਹੁਸ਼ਿਆਰਪੁਰ ਵਿੱਚ ਵੀ ਅਜਿਹਾ ਕਰਨ ਦਾ ਫੈਸਲਾ ਕੀਤਾ ਗਿਆ ਹੈ।